ਚੰਡੀਗੜ – ਪੰਜਾਬ ਮੰਤਰੀ ਮੰਡਲ ਨੇ ਇਤਿਹਾਸਕ ਸਾਰਾਗੜ•ੀ ਯਾਦਗਾਰ/ਗੁਰਦੁਆਰਾ ਦਾ ਪ੍ਰਬੰਧ ਸਾਰਾਗੜ•ੀ ਮੈਮੋਰੀਅਲ ਟਰੱਸਟ ਫਿਰੋਜ਼ਪੁਰ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ ਤਾਂ ਕਿ ਇਸ ਇਤਿਹਾਸਕ ਅਸਥਾਨ ਦੀ ਹੋਰ ਵਧੇਰੇ ਵਧੀਆ ਢੰਗ ਨਾਲ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇ।
ਇਸ ਟਰੱਸਟ ‘ਚ ਫੌਜ ਵਿੱਚ ਆਲ•ਾ ਦਰਜੇ ਦੀਆਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਸ਼ਾਮਲ ਹਨ ਜਿਸ ਕਰਕੇ ਮੰਤਰੀ ਮੰਡਲ ਨੇ ਜ਼ਿਲ•ਾ ਫਿਰੋਜ਼ਪੁਰ ਵਿੱਚ ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਇਸ ਮਹੱਤਵਪੂਰਨ ਸਥਾਨ ਦੀ ਰਾਖੀ ਤੇ ਸੰਭਾਲ ਦਾ ਜ਼ਿੰਮਾ ਟਰੱਸਟ ਦੇ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਉਪਰੰਤ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗੁਰਦੁਆਰਾ ਸਾਰਾਗੜ•ੀ ਦਾ ਪ੍ਰਬੰਧ ਬਾਬਾ ਨੰਦ ਸਿੰਘ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਓਂ) ਨੂੰ 30 ਸਾਲਾਂ ਦੇ ਸਮੇਂ ਲਈ ਸੌਂਪ ਦੇਣ ਦੇ ਹੁਕਮ ਵੀ ਰੱਦ ਕਰ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ 12 ਸਤੰਬਰ, 1897 ਦੀ ਸਾਰਾਗੜ•ੀ ਦੀ ਇਤਿਹਾਸਕ ਜੰਗ ਬਾਰੇ ਆਪਣੀ ਕਿਤਾਬ ਜਾਰੀ ਕਰਨ ਮੌਕੇ ਹੋਏ ਸਮਾਗਮ ਦੌਰਾਨ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਟਰੱਸਟ ਦੇ ਹੱਥਾਂ ਵਿੱਚ ਦੇਣ ਦਾ ਐਲਾਨ ਕੀਤਾ ਸੀ। 12 ਸਤੰਬਰ, 1897 ਨੂੰ ਹਵਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 21 ਜਵਾਨਾਂ ਨੇ ਸੈਂਕੜੇ ਕਬਾਇਲੀਆਂ ਨੂੰ ਮਾਰ ਕੇ ਸ਼ਹਾਦਤ ਹਾਸਲ ਕੀਤੀ ਸੀ। ਇਨ•ਾਂ ਕਬਾਇਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਰਾਗੜ•ੀ ਪੋਸਟ ‘ਤੇ ਹਮਲਾ ਕਰ ਦਿੱਤਾ ਸੀ।
ਬਰਤਾਨਵੀ ਹਕੂਮਤ ਨੇ ਇਨ•ਾਂ ਸ਼ਹੀਦਾਂ ਨੂੰ ਸਭ ਤੋਂ ਉੱਚੇ ਜੰਗੀ ਸਨਮਾਨ “ਇੰਡੀਅਨ ਆਰਡਰ ਆਫ਼ ਮੈਰਿਟ ਗਰੇਡ- 99” ਨਾਲ ਨਿਵਾਜਿਆ ਸੀ। ਗੁਰਦੁਆਰਾ ਸਾਰਾਗੜ•ੀ ਸਾਹਿਬ ਵਿੱਚ ਹਰੇਕ ਸਾਲ ਦੀ 12 ਸਤੰਬਰ ਨੂੰ ਇਹਨਾਂ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਰਾਗੜ•ੀ ਸਾਹਿਬ ਵਿਖੇ ਸਮੇਂ-ਸਮੇਂ ‘ਤੇ ਗੁਰਪੁਰਬ ਮਨਾਉਣ ਤੋਂ ਇਲਾਵਾ ਕੀਰਤਨ ਦਰਬਾਰ ਵੀ ਸਜਾਏ ਜਾਂਦੇ ਹਨ।
ਮੁੱਖ ਪ੍ਰਬੰਧਕ ਬਾਬਾ ਲੱਖਾ ਸਿੰਘ ਨਾਨਕ ਸਿੰਘ ਕਲੇਰਾਂ ਵਾਲੇ ਨੇ ਅਗਸਤ 2015 ਅਤੇ ਜਨਵਰੀ 2016 ਦੌਰਾਨ ਪੰਜਾਬ ਸਰਕਾਰ ਨੂੰ ਅਰਜ਼ੀ ਦੇ ਕੇ ਗੁਰਦੁਆਰੇ ਦੀ ਸਾਂਭ-ਸੰਭਾਲ ਲਈ ਸੇਵਾ ਦਾ ਪ੍ਰਬੰਧ ਸੌਂਪਣ ਲਈ ਆਖਿਆ ਸੀ।
ਕੈਪਟਨ ਅਮਰਿੰਦਰ ਸਿੰਘ ਜੋ ਖੁਦ ਵੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ, ਨੇ ਇਹ ਸਪੱਸ਼ਟ ਕੀਤਾ ਕਿ ਉਨ•ਾਂ ਦੇ ਸ਼ਾਸਨ ਦੌਰਾਨ ਪੰਜਾਬ ਵਿੱਚ ਸ਼ਹੀਦਾਂ ਦੀਆਂ ਵੱਖ-ਵੱਖ ਯਾਦਗਾਰਾਂ ਦੀ ਹਾਲਤ ਨੂੰ ਕਿਸੇ ਵੀ ਸੂਰਤ ਵਿੱਚ ਢਾਹ ਨਹੀਂ ਲੱਗਣ ਦਿੱਤੀ ਜਾਵੇਗੀ ਜਿਸ ਤਰ•ਾਂ ਕਿ ਪਿਛਲੀ ਸਰਕਾਰ ਵੱਲੋਂ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਕੈਬਨਿਟ ਮੀਟਿੰਗ ਦੌਰਾਨ ਮੁੜ ਦੁਹਰਾਇਆ ਕਿ ਸਾਡੇ ਬਹਾਦਰ ਫੌਜੀਆਂ ਦੀਆਂ ਇਨ•ਾਂ ਯਾਦਗਾਰਾਂ ਦੀ ਚੰਗੀ ਤਰ•ਾਂ ਸੰਭਾਲ ਕੀਤੀ ਜਾਵੇਗੀ ਜਿਸ ਦੇ ਕਿ ਉਹ ਹੱਕਦਾਰ ਵੀ ਹਨ।