ਕੇਰਲ ਦੇ ਮੁੱਖ ਮੰਤਰੀ ਨੂੰ ਮਿਲੇ ਕੇਜਰੀਵਾਲ, ਕਿਹਾ- ਭਾਜਪਾ ਦੇ ਖਿਲਾਫ ਸਾਰੇ ਸਾਥ ਆਉਣ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦੇਸ਼ ‘ਚ ਵਿਰੋਧ ਅਤੇ ਅਸਹਿਮਤੀ ਨੂੰ ਜਿਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਨ੍ਹਾਂ ਨੂੰ ਤਾਕਤਾਂ ਦੇ ਖਿਲਾਫ ਸਾਰਿਆਂ ਨੂੰ ਸਾਥ ਆਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਇਹ ਮੁਲਾਕਾਤ ਚੰਗੇ ਸੰਬੰਧਾਂ ਦੇ ਅਧੀਨ ਹੋਈ ਹੈ ਅਤੇ ਇਸ ਦਾ ਕੋਈ ਸਿਆਸੀ ਮਤਲਬ ਨਹੀਂ ਕੱਢਣਾ ਚਾਹੀਦਾ।
ਦਰਅਸਲ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਨੇ ਕਿਹਾ ਲੱਗਦਾ ਹੈ ਕੇਂਦਰ ਦੀ ਸਰਕਾਰ ਦਿੱਲੀ ਦੀ ਸਰਕਾਰ ਨੂੰ ਚੁਣੀ ਹੋਈ ਸਰਕਾਰ ਨਹੀਂ ਮੰਨਦੀ ਅਤੇ ਉਸ ਨੂੰ ਆਪਣੇ ਅਧੀਨ ਮੰਨਦੀ ਹੈ। ਉਹ ਦਿੱਲੀ ਸਰਕਾਰ ਦਾ ਸਮਰਥਨ ਕਰਦੇ ਹਨ। ਨਵੇਂ ਉੱਭਰਦੇ ਗਠਜੋੜ ਦੇ ਸਵਾਲ ‘ਤੇ ਪਿਨਰਾਈ ਵਿਜਯਨ ਨੇ ਕਿਹਾ ਕਿ ਭਾਜਪਾ ਵਰਗੀਆਂ ਤਾਕਤਾਂ ਦੇ ਖਿਲਾਫ ਸਾਰੀਆਂ ਪਾਰਟੀਆਂ ਨੂੰ ਸਾਥ ਆਉਣ ਦੀ ਲੋੜ ਹੈ ਪਰ ਬਿਨਾਂ ਕਾਂਗਰਸ ਦੇ, ਕਿਉਂਕਿ ਕਾਂਗਰਸ ਦੇ ਨੇਤਾ ਵਹਿਮ ‘ਚ ਹੀ ਜੀ ਰਹੇ ਹਨ। ਜ਼ਿਕਰਯੋਗ ਹੈ ਕਿ ਸੀ.ਪੀ.ਐੱਮ. ਸਿਰਫ ਤ੍ਰਿਪੁਰਾ ਅਤੇ ਕੇਰਲ ‘ਚ ਸੱਤਾ ‘ਚ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦਿੱਲੀ ਤੋਂ ਇਲਾਵਾ ਸਿਰਫ ਪੰਜਾਬ ‘ਚ ਹੀ ਮਜ਼ਬੂਤ ਸਥਿਤੀ ‘ਚ ਹੈ। ਅਜਿਹੇ ‘ਚ ਦੇਸ਼ ‘ਚ ਇਕ ਭੂਮਿਕਾ ‘ਚ ਅਜਿਹੇ ਛੋਟੇ ਦਲਾਂ ਨਾਲ ਆਉਣ ਦੇ ਬਾਵਜੂਦ ਵੀ ਕਿਸੇ ਗਠਜੋੜ ਦੀ ਵੱਡੀ ਤਸਵੀਰ ਸਾਹਮਣੇ ਦਿਖਾਈ ਨਹੀਂ ਪੈਂਦੀ ਹੈ।