ਚੰਡੀਗਡ਼ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬੇ ਦੀਆਂ 619 ਕਿਲੋਮੀਟਰ ਸਡ਼ਕਾਂ ਅਗਲੇ ਵਰੇ ਤੱਕ ਚਹੁੰ-ਮਾਰਗੀ ਕੀਤੀਆਂ ਜਾਣਗੀਆਂ। ਉਨ•ਾਂ ਦੱਸਿਆ ਕਿ 2150 ਕਰੋਡ਼ ਰੁਪਏ ਦੀ ਲਾਗਤ ਨਾਲ 358 ਕਿਲੋਮੀਟਰ ਲੰਮੇ ਚਹੁੰ-ਮਾਰਗਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਸਾਲ 2018-19 ਦੇ ਅਰੰਭ ਵਿੱਚ ਮੁਕੰਮਲ ਹੋ ਜਾਵੇਗਾ।
ਲੋਕ ਨਿਰਮਾਣ ਵਿਭਾਗ ਦੇ ਸਡ਼ਕੀ ਤੇ ਹੋਰਨਾਂ ਪ੍ਰਾਜੈਕਟ ਦੀ ਸਮੀਖਿਆ ਲਈ ਅੱਜ ਪੰਜਾਬ ਭਵਨ ਚੰਡੀਗਡ਼ ਵਿਖੇ ਹੋਈ ਉਚ ਪੱਧਰੀ ਪਲੇਠੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਉਸਾਰੀ ਕਾਰਜ ਉਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਮਿੱਥੇ ਸਮੇਂ ਵਿੱਚ ਹਰ ਹੀਲੇ ਨੇਪਰੇ ਚਾਡ਼ਨ ਦੀਆਂ ਹਦਾਇਤਾਂ ਦਿੱਤੀਆਂ।
ਮੀਟਿੰਗ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ. ਜਸਪਾਲ ਸਿੰਘ ਨੇ ਮੰਤਰੀ ਸਾਹਿਬਾ ਦੇ ਧਿਆਨ ਵਿੱਚ ਲਿਆਂਦਾ ਕਿ ਐਨ.ਐਚ.ਡੀ.ਪੀ. ਸਕੀਮ ਅਧੀਨ ਕੇਂਦਰ ਸਰਕਾਰ ਤੋਂ ਕੌਮੀ ਰਾਜ ਮਾਰਗਾਂ ਨੂੰ ਚਹੁੰ-ਮਾਰਗੀ ਕਰਨ ਦੇ 18 ਪ੍ਰਾਜੈਕਟ ਮਨਜ਼ੂਰ ਹੋਏ ਹਨ। ਉਨ•ਾਂ ਮੰਤਰੀ ਸਾਹਿਬਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ•ਾਂ ਵੱਲੋਂ ਦਿੱਤੇ ਹੁਕਮਾਂ ਮੁਤਾਬਕ ਸਡ਼ਕਾਂ ਨੂੰ ਚਹੁੰ-ਮਾਰਗੀ ਕਰਨ ਦਾ ਬਾਕੀ ਰਹਿੰਦਾ ਕੰਮ ਅਗਲੇ ਸਾਲ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਨਾਂ ਚਹੁੰ-ਮਾਰਗੀ ਪ੍ਰਾਜੈਕਟਾਂ ਤੋਂ ਇਲਾਵਾ ਕੌਮੀ ਰਾਜ ਮਾਰਗਾਂ ਲਈ ਰਾਜ ਵਿੱਚ 363.30 ਕਰੋਡ਼ ਰੁਪਏ ਨਾਲ 27 ਸਡ਼ਕਾਂ ਦੇ ਕੰਮ ਅਤੇ 292 ਕਰੋਡ਼ ਰੁਪਏ ਨਾਲ 4 ਆਰ.ਓ.ਬੀ. ਦੇ ਕੰਮ ਮਨਜ਼ੂਰ ਕੀਤੇ ਗਏ ਹਨ ਅਤੇ ਸਮੂਹ ਕੰਮ ਪ੍ਰਗਤੀ ਅਧੀਨ ਹਨ, ਜੋ ਸਾਲ 2017-18 ਦੌਰਾਨ ਪੂਰੇ ਕੀਤੇ ਜਾਣਗੇ।
ਚੀਫ਼ ਇੰਜੀਨੀਅਰ ਸ੍ਰੀ ਏ.ਕੇ. ਸਿੰਗਲਾ ਵੱਲੋਂ ਦੱਸਿਆ ਗਿਆ ਕਿ ਕੇਂਦਰੀ ਪ੍ਰਯੋਜਿਤ ਸਕੀਮ (ਸੀ.ਆਰ.ਐਫ਼.) ਤਹਿਤ 21 ਪ੍ਰਾਜੈਕਟ ਪ੍ਰਗਤੀ ਅਧੀਨ ਹਨ, ਜਿਨ•ਾਂ ਵਿੱਚੋਂ 19 ਪ੍ਰਾਜੈਕਟ 576.88 ਕਰੋਡ਼ ਰੁਪਏ ਦੀ ਲਾਗਤ ਨਾਲ ਸਾਲ 2016-17 ਵਿੱਚ ਭਾਰਤ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਸਨ। ਇਹ ਸਮੂਹ ਪ੍ਰਾਜੈਕਟ ਸਾਲ 2017-18 ਦੌਰਾਨ ਪੂਰੇ ਕਰ ਲਏ ਜਾਣਗੇ। ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸਡ਼ਕ ਯੋਜਨਾ ਅਧੀਨ ਚਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਉਨ•ਾਂ ਨੂੰ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਹੁਣ ਤੱਕ 432 ਕਿਲੋਮੀਟਰ ਸਡ਼ਕਾਂ ਦੀ ਅਪਗ੍ਰੇਡੇਸ਼ਨ ਮੁਕੰਮਲ ਕੀਤੀ ਗਈ ਜਦਕਿ 1350 ਕਿਲੋਮੀਟਰ ਸਡ਼ਕਾਂ ਦੇ ਕੰਮ ਚਲ ਰਹੇ ਹਨ।
ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਚਲ ਰਹੇ ਸਮੂਹਾਂ ਪ੍ਰਾਜੈਕਟਾਂ ਦੇ ਨਿਰੀਖਣ ਦੌਰਾਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮੌਜੂਦਾ ਸਮੇਂ 1000 ਕਰੋਡ਼ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵੱਖ-ਵਖ ਪ੍ਰਾਜੈਕਟ ਚਲ ਰਹੇ ਹਨ, ਜਿਨ•ਾਂ ਵਿੱਚ ਮੁੱਖ ਤੌਰ ‘ਤੇ ਜੁਡੀਸ਼ਲ ਕੋਰਟ ਕੰਪਲੈਕਸ, ਮੈਰੀਟੋਰੀਅਸ ਸਕੂਲ, ਯੂਨੀਵਰਸਿਟੀ ਤੇ ਕਾਲਜ, ਆਧੁਨਿਕ ਜੇਲਾਂ ਅਤੇ ਮਹਾਰਿਸ਼ੀ ਵਾਲਮੀਕਿ ਸਥਲ ਰਾਮ ਤੀਰਥ ਅੰਮ੍ਰਿਤਸਰ ਦਾ ਨਿਰਮਾਣ ਕਾਰਜ ਪ੍ਰਗਤੀ ਅਧੀਨ ਹੈ। ਇਹ ਸਮੂਹ ਨਿਰਮਾਣ ਕਾਰਜ ਸਾਲ 2017-18 ਦੌਰਾਨ ਮੁਕੰਮਲ ਕਰ ਲਏ ਜਾਣਗੇ।
ਮੀਟਿੰਗ ਦੌਰਾਨ ਯੋਗੇਸ਼ ਗੁਪਤਾ, ਅਰਵਿੰਦਰ ਸਿੰਘ, ਕੇ.ਕੇ. ਗਰਗ (ਸਾਰੇ ਮੁੱਖ ਇੰਜੀਨੀਅਰ) ਅਤੇ ਵਿਭਾਗ ਦੇ ਸਾਰੇ ਵਿੰਗਾਂ ਦੇ ਐਸ.ਈਜ਼ ਹਾਜ਼ਰ ਸਨ।