ਸੱਜਣ ਦੇ ਮਾਮਲੇ ‘ਚ ਛੋਟੀ ਰਾਜਨੀਤੀ ਨਾ ਕਰਨ ਸਿਆਸੀ ਤੇ ਧਾਰਮਿਕ ਜਥੇਬੰਦੀਆਂ : ਪੰਜਾਬ ਕਾਂਗਰਸ

ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਕਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਪੱਖ ‘ਚ ਖਡ਼੍ਹੇ ਹੋ ਰਹੇ ਅਨਸਰਾਂ ਦੀ ਨਿੰਦਾ ਕਰਦਿਆਂ, ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦੇ ਇੰਡੋ-ਕਨੇਡੀਅਨ ਖਾਲਿਸਤਾਨੀਆਂ ਦੇ ਸਮਰਥਕ ਹੋਣ ਸਬੰਧੀ ਪੱਕੇ ਤੇ ਪੂਰੇ ਦਸਤਾਵੇਜੀ ਸਬੂਤ ਹਨ।
ਸੂਬਾ ਕਾਂਗਰਸ ਕਮੇਟੀ ਦੇ ਆਗੂਆਂ ਤੇ ਸੰਸਦ ਮੈਂਬਰਾਂ ਰਵਨੀਤ ਬਿੱਟੂ ਤੇ ਗੁਰਜੀਤ ਓਜਲਾ ਨੇ ਸੋਮਵਾਰ ਨੂੰ ਇਥੇ ਜ਼ਾਰੀ ਇਕ ਬਿਆਨ ‘ਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਨ ਵਾਲੇ ਲੋਕ ਭਾਰਤ-ਵਿਰੋਧੀ ਤਾਕਤਾਂ ਦੇ ਹੱਥਾਂ ‘ਚ ਖੇਡ ਰਹੇ ਹਨ, ਜਿਹਡ਼ੇ ਦੇਸ਼ ਦਾ ਧਰਮ ਨਿਰਪੱਖ ਢਾਂਚਾ ਬਰਬਾਦ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਸਾਰੀਆਂ ਜਥੇਬੰਦੀਆਂ, ਜਿਨ੍ਹਾਂ ‘ਚ ਸਿਆਸੀ ਪਾਰਟੀਆਂ ਵੀ ਸ਼ਾਮਿਲ ਹਨ, ਨੂੰ ਅਜਿਹੇ ਗੰਭੀਰ ਮੁੱਦਿਆਂ ਉਪਰ ਛੋਟੀ ਸਿਆਸਤ ਕਰਨ ਤੋਂ ਬੱਚਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਦਾ ਪੰਜਾਬ ਤੇ ਇਸਦੇ ਲੋਕਾਂ ਦੇ ਭਵਿੱਖ ਉਪਰ ਬੁਰਾ ਪ੍ਰਭਾਵ ਪੈ ਸਕਦਾ ਹੈ।
ਸੂਬਾ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਸੋਮਵਾਰ ਸ਼ਾਮ ਨੂੰ ਆਪਣੀ ਵਿਵਾਦਿਤ ਫੇਰੀ ਦੀ ਸ਼ੁਰੂਆਤ ਕਰਨ ਵਾਲੇ ਸੱਜਣ ਦੇ ਖਾਲਿਸਤਾਨੀ ਸਮਰਥਕ ਹੋਣ ਦੀ ਪੁਸ਼ਟੀ ਉਨ੍ਹਾਂ ਦੀ ਆਪਣੀ ਲਿਬਰਲ ਪਾਰਟੀ ਦੇ ਕਈ ਆਗੂਆਂ ਵੱਲੋਂ ਸੱਜਣ ਨੂੰ ਲਿਬਰਲ ਉਮੀਦਵਾਰ ਬਣਾਏ ਜਾਣ ਖਿਲਾਫ ਰੋਸ ਪ੍ਰਗਟਾਉਂਦਿਆਂ, ਪਾਰਟੀ ਨੂੰ ਛੱਡ ਕੇ ਕਰ ਦਿੱਤੀ ਗਈ ਸੀ।
ਇਸ ਲਡ਼ੀ ਹੇਠ, ਸੱਜਣ ਦਾ ਖਾਲਿਸਤਾਨੀ ਰਵੱਈਆ ਭਾਰਤ ਸਰਕਾਰ ਨੂੰ ਪਸੰਦ ਨਹੀਂ ਆਇਆ ਸੀ, ਜਦੋਂ ਲਿਬਰਲ ਉਮੀਦਵਾਰ ਨੇ 2011 ‘ਚ ਸੁਰਰੇ ਟੈਂਪਲ ਰਿਮੈਂਬਰੇਂਸ ਡੇਅ ਮੌਕੇ ਆਪਣੇ ਸਾਥੀਆਂ ਨੂੰ ਖਾਲਿਸਤਾਨੀ ਸ਼ਹੀਦਾਂ ਦੇ ਪੋਸਟਰਾਂ ਨੇਡ਼ੇ ਫੋਟੇ ਨਹੀਂ ਖਿੱਚਣ ਦੇਣ ਦੇ ਆਦੇਸ਼ ਦਿੱਤੇ ਸਨ। ਇਥੋਂ ਤੱਕ ਕਿ ਇਸ ਮੌਕੇ ਓਟਾਵਾ ਨੂੰ ਭਾਰਤ ਤੋਂ ਮੁਆਫੀ ਮੰਗਣ ਲਈ ਮਜ਼ਬੂਰ ਹੋਣਾ ਪਿਆ ਸੀ। ਜਿਸ ‘ਤੇ, ਸੂਬਾ ਕਾਂਗਰਸ ਦੇ ਆਗੂਆਂ ਨੇ ਖੁਲਾਸਾ ਕੀਤਾ ਕਿ ਖੁੱਲ੍ਹੇ ਤੌਰ ‘ਤੇ ਉਪਲਬਧ ਜਾਣਕਾਰੀ ਮੁਤਾਬਿਕ ਕੁਝ ਪੰਜਾਬੀ-ਕਨੇਡੀਅਨਾਂ ਵੱਲੋਂ ਧਾਰਮਿਕ ਕੱਟਰਵਾਦੀਆਂ ਵੱਲੋਂ ਕਨੇਡੀਅਨ ਸਿਪਾਹੀਆਂ ਦੇ ਬਲਿਦਾਨ ਦੇ ਸਨਮਾਨ ਵਜੋਂ ਮਨਾਏ ਜਾਂਦੇ ਇਸ ਮਹਾਨ ਦਿਨ ਉਪਰ ਕਬਜ਼ਾ ਕਰ ਲੈਣ ਸਬੰਧੀ ਸ਼ਿਕਾਇਤਾਂ ਕਾਰਨ ਇਹ ਮੁਆਫੀ ਮੰਗੀ ਗਈ ਸੀ।
ਸੂਬਾ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਤੇ ਕਈ ਹੋਰ ਦਸਤਾਵੇਜੀ ਸੱਚਾਈਆਂ ਨੂੰ ਨਜ਼ਰਅੰਦਾਜ਼ ਕਰਦਿਆਂ, ਭਾਰਤ ਦੀਆਂ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਸੱਜਣ ਤੇ ਉਨ੍ਹਾਂ ਵਰਗੇ ਹੋਰ ਖਾਲਿਸਤਾਨੀ ਸਮਰਥਕਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਲੰਬੇ ਵਕਤ ‘ਚ ਇਸ ਨਾਲ ਭਾਰਤ ਤੇ ਖਾਸ ਕਰਕੇ ਪੰਜਾਬ ਦੇ ਹਿੱਤਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚੇਗਾ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਕਈ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਦੇ ਭਾਰਤ ਦੌਰੇ ‘ਚ ਸੱਜਣ ਨੂੰ ਮਿੱਲਣ ਤੋਂ ਇਨਕਾਰ ਕਰਨ ਨੂੰ ਇਕ ਸਾਜਿਸ਼ ਦੱਸ ਕੇ, ਇਸਦੀ ਨਿੰਦਾ ਕਰਨ ਸਬੰਧੀ ਬਿਆਨ ਦੇਣਾ ਚਿੰਤਾ ਦਾ ਵਿਸ਼ਾ ਹੈ, ਜਿਨ੍ਹ ਨੇ ਸੱਜਣ ਦੇ ਇਤਿਹਾਸ ਨੂੰ ਜਾਂਚਣ ਦੀ ਲੋਡ਼ ਨਾ ਸਮਝੇ ਬਗੈਰ ਗੈਰ ਜ਼ਰੂਰੀ ਅਲੋਚਨਾ ਕੀਤੀ ਹੈ।
ਇਸ ਦਿਸ਼ਾ ‘ਚ, ਘਟੀਆ ਪੱਧਰ ‘ਤੇ ਉਤਰਦਿਆਂ, ਇਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਦੇ ਸਿਧਾਂਤਕ ਪੱਖ ਨੂੰ ਨਕਾਰਨਾ ਸਾਬਤ ਕਰਦਾ ਹੈ ਕਿ ਇਨ੍ਹਾਂ ਆਗੂਆਂ ਨੂੰ ਮੁੱਦੇ ਦੀ ਗੰਭੀਰਤਾ ਪ੍ਰਤੀ ਚਿੰਤਾ ਨਹੀਂ ਹੈ ਤੇ ਇਹ ਸਿਰਫ ਆਪਣੇ ਵਿਸ਼ੇਸ਼ ਹਿੱਤਾਂ ਨੂੰ ਪੂਰਾ ਕਰਨ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਭਾਰਤ ‘ਚ ਬੈਠੇ ਕੁਝ ਅਨਸਰ ਉਨ੍ਹਾਂ ਕਠੋਰ ਸੱਚਾਈਆਂ ਨੂੰ ਨਜ਼ਰਅੰਦਾਜ ਕਰ ਰਹੇ ਹਨ, ਜਿਨ੍ਹਾਂ ਉਪਰ ਖੁਦ ਕਨੇਡਾ ਨੇ ਨੋਟਿਸ ਲਿਆ ਸੀ।
ਕਾਂਗਰਸੀ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਬੀਤੇ ਵਕਤ ਦੌਰਾਨ ਅੱਤਵਾਦ ਕਾਰਨ ਭਾਰੀ ਨੁਕਸਾਨ ਝੇਲਣ ਤੋਂ ਬਾਅਦ, ਪੰਜਾਬ ਆਪਣਾ ਜਹਿਰੀਲਾ ਫਨ ਉਠਾਉਣ ਲਈ ਛੋਟੇ ਜਿਹੇ ਮੌਕੇ ਦਾ ਇੰਤਜ਼ਾਰ ਕਰ ਰਹੀਆਂ ਖਾਲਿਸਤਾਨੀ ਤਾਕਤਾਂ ਦੇ ਮੁਡ਼ ਉੱਠ ਖਡ਼੍ਹਨ ਦੀਆ ਮਜ਼ਬੂਤ ਸ਼ੰਕਾਵਾਂ ਨੂੰ ਨਜ਼ਰਅੰਦਾਜ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅਜਿਹੀਆਂ ਕਈ ਘਟਨਾਵਾਂ ਦਾ ਗਵਾਹ ਬਣਿਆ ਸੀ, ਜਿਹਡ਼ੀਆਂ ਲੋਕਾਂ ਅੰਦਰ ਡਰ ਪੈਦਾ ਕਰਦੀਆਂ ਹਨ। ਇਸ ਦਿਸ਼ਾ ‘ਚ, ਉਨ੍ਹਾਂ ਨੇ ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਇਕ ਸਾਬਕਾ ਕੇ.ਸੀ.ਐਫ ਕਮਾਂਡੋ ਦੇ ਘਰ ਰੁੱਕਣ ਤੇ ਮੌਡ਼ ਬੰਬ ਧਮਾਕੇ ਦੀ ਘਟਨਾ ਦਾ ਜ਼ਿਕਰ ਕੀਤਾ ਹੈ।