ਜਦੋਂ 4 ਸਾਲਾ ਬੱਚੀ ਲਈ ਰੁਕ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ

ਸੂਰਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਅੱਜ ਇਕ 4 ਸਾਲਾ ਛੋਟੀ ਬੱਚੀ ਲਈ ਰੁਕ ਗਿਆ| ਪ੍ਰਧਾਨ ਮੰਤਰੀ ਅੱਜ ਸੂਰਤ ਵਿਖੇ ਜਾ ਰਹੇ ਸਨ ਕਿ ਇਸ ਦੌਰਾਨ ਇਕ ਛੋਟੀ ਬੱਚੀ ‘ਤੇ ਪ੍ਰਧਾਨ ਮੰਤਰੀ ਦੀ ਨਿਗ੍ਹਾ ਪਈ ਅਤੇ ਉਨ੍ਹਾਂ ਨੇ ਆਪਣੀ ਗੱਡੀ ਰੋਕ ਲਈ| ਇਸ ਦੌਰਾਨ ਸੁਰੱਖਿਆ ਕਰਮੀ ਇਸ ਛੋਟੀ ਬੱਚੀ ਨੂੰ ਪ੍ਰਧਾਨ ਮੰਤਰੀ ਕੋਲ ਲੈ ਕੇ ਗਏ ਅਤੇ ਪ੍ਰਧਾਨ ਮੰਤਰੀ ਨੇ ਇਸ ਬੱਚੀ ਨੂੰ ਪਿਆਰ ਦਿੱਤਾ| ਇਸ ਘਟਨਾ ਤੋਂ ਬਾਅਦ ਸ੍ਰੀ ਮੋਦੀ ਦੀ ਇਕ ਝਲਕ ਪਾਉਣ ਲਈ ਇਕੱਠੀ ਹੋਈ ਭੀੜ ਕਾਫੀ ਪ੍ਰਭਾਵਿਤ ਹੋਈ|
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਅੱਜ ਸੂਰਤ ਵਿਚ ਵਿਚ ਇਕ ਸਪੈਸ਼ਿਲੀਟੀ ਹਸਪਤਾਲ ਦੇ ਉਦਘਾਟਨੀ ਸਮਾਰੋਹ ਵਿਚ ਪਹੁੰਚੇ ਸਨ|