ਪ੍ਰਧਾਨ ਮੰਤਰੀ ਨੇ ਭੁਵਨੇਸ਼ਵਰ ‘ਚ ਕੀਤਾ ਰੋਡ ਸ਼ੋਅ

ਭੁਵਨੇਸ਼ਵਰ : ਅੱਜ ਭੁਵਨੇਸ਼ਵਰ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰੋਡ ਸ਼ੋਅ ਕੀਤਾ ਗਿਆ| ਇਸ ਮੌਕੇ ਪ੍ਰਧਾਨ ਮੰਤਰੀ ਨੂੰ ਦੇਖਣ ਲਈ ਸੜਕਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ| ਇਸ ਮੌਕੇ ਪ੍ਰਧਾਨ ਮੰਤਰੀ ਆਪਣੀ ਗੱਡੀ ਦੀ ਟਾਕੀ ਖੋਲ੍ਹ ਕੇ ਲੋਕਾਂ ਵੱਲ ਹੱਥ ਹਿਲਾਉਂਦੇ ਹੋਏ ਅੱਗੇ ਵਧੇ| ਲੋਕਾਂ ਨੇ ਭਾਰੀ ਉਤਸ਼ਾਹ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ| ਇਸ ਮੌਕੇ ਪੁਲਿਸ ਵੱਲੋਂ ਲੋਕਾਂ ਨੂੰ ਸੰਭਾਲਣ ਲਈ ਬੜੀ ਮੁਸ਼ੱਕਤ ਕਰਨੀ ਪਈ|
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਅੱਜ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿਚ ਹਿੱਸਾ ਲੈਣ ਲਈ ਭੁਵਨੇਸ਼ਵਰ ਆਏ ਹਨ, ਜਿਸ ਵਿਚ ਦੇਸ਼ ਭਰ ਤੋਂ 300 ਆਗੂ ਹਿੱਸਾ ਲੈ ਰਹੇ ਹਨ|