ਅਮਰੀਕੀ ਬੰਬ ਹਮਲੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 90 ਹੋਈ

ਕਾਬੁਲ : ਅਮਰੀਕਾ ਵੱਲੋਂ ਅਫਗਾਨਿਸਤਾਨ ਉਤੇ ਕੀਤੇ ਗਏ ਸਭ ਤੋਂ ਵੱਡੇ ਗੈਰ ਪ੍ਰਮਾਣੂ ਬੰਬ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 90 ਹੋ ਗਈ ਹੈ| ਇਸ ਸਬੰਧੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਧਮਾਕੇ ਵਿਚ ਇਸਲਾਮਿਕ ਸਟੇਟ ਦੇ 90 ਅੱਤਵਾਦੀ ਮਾਰੇ ਜਾ ਚੁੱਕੇ ਹਨ| ਇਸ ਤੋਂ ਪਹਿਲਾਂ ਕੱਲ੍ਹ ਇਸ ਧਮਾਕੇ ਵਿਚ 36 ਅੱਤਵਾਦੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਆਈਆਂ ਸਨ|