ਭਾਜਪਾ ਨੇ 8 ਸੂਬਿਆਂ ਦੀਆਂ 5 ਵਿਧਾਨ ਸਭਾ ਸੀਟਾਂ ਜਿੱਤੀਆਂ

ਨਵੀਂ ਦਿੱਲੀ  : ਦੇਸ਼ ਦੇ 8 ਸੂਬਿਆਂ ਵਿਚ ਹੋਈਆਂ 10 ਵਿਧਾਨ ਸਭਾ ਸੀਟਾਂ ਦੀਆਂ ਚੋਣਾਂ ਵਿਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ| ਭਾਜਪਾ ਨੇ 5 ਸੀਟਾਂ ਉਤੇ ਜਿੱਤ ਦਰਜ ਕੀਤੀ ਹੈ, ਜਦੋਂ ਕਿ ਕਾਂਗਰਸ ਦੇ ਹਿੱਸੇ 2, ਟੀ.ਐਮ.ਸੀ ਅਤੇ ਜੇ.ਐਮ.ਐਮ 1-1 ਸੀਟ ਆਈ ਹੈ|
ਭਾਜਪਾ ਨੇ ਦਿੱਲੀ ਦੀ ਰਾਜੌਰੀ ਗਾਰਡਨ, ਮੱਧ ਪ੍ਰਦੇਸ਼ ਦੀ ਬਾਧਵਗੜ੍ਹ, ਆਸਾਮ ਦੀ ਧੀਮਾਜੀ, ਹਿਮਾਚਲ ਪ੍ਰਦੇਸ਼ ਦੀ ਭੋਰੰਜ, ਰਾਜਸਥਾਨ ਦੀ ਧੌਲਪੁਰ ਸੀਟ ਉਤੇ ਜਿੱਤ ਦਰਜ ਕੀਤੀ ਹੈ|