ਪਾਸਪੋਰਟ ਬਣਾਉਣ ਲਈ ਔਰਤਾਂ ਨੂੰ ਸ਼ਾਦੀ ਜਾਂ ਤਲਾਕ ਦਾ ਬਿਓਰਾ ਦੇਣਾ ਜ਼ਰੂਰੀ ਨਹੀਂ : ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਮਾਂ-ਭੈਣਾਂ ਦੇ ਆਦਰ ਨਾਲ ਹੀ ਸਾਡਾ ਦੇਸ਼ ਅੱਗੇ ਵਧ ਸਕਦਾ ਹੈ| ਉਨ੍ਹਾਂ ਕਿਹਾ ਕਿ ਔਰਤਾਂ ਨੇ ਦੇਸ਼ ਦੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ| ਆਪਣੀਆਂ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦਾ ਲਾਭ ਲੈਣ ਵਾਲਿਆਂ ਵਿਚ 70 ਫੀਸਦੀ ਔਰਤਾਂ ਹਨ|
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਕਿ ਹੁਣ ਪਾਸਪੋਰਟ ਬਣਾਉਣ ਲਈ ਔਰਤਾਂ ਨੂੰ ਸ਼ਾਦੀ ਜਾਂ ਤਲਾਕ ਦਾ ਬਿਓਰਾ ਦੇਣਾ ਜ਼ਰੂਰੀ ਨਹੀਂ ਹੋਵੇਗਾ|