ਡਰਾਈਵਿੰਗ ਲਾਈਸੰਸ ਰੱਦ ਹੋਣ ‘ਤੇ ਫਿਰ ਦੁਬਾਰਾ ਨਹੀਂ ਬਣੇਗਾ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਆਵਾਜਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇਕ ਨਿਯਮ ਲਾਗੂ ਕੀਤਾ ਹੈ| ਇਸ ਦੇ ਤਹਿਤ ਜੇਕਰ ਕਿਸੇ ਵੀ ਵਿਅਕਤੀ ਦਾ ਡ੍ਰਾਈਵਿੰਗ ਲਾਇਸੰਸ ਇਕ ਵਾਰ ਰੱਦ ਹੁੰਦਾ ਹੈ ਤਾਂ ਫਿਰ ਦੁਬਾਰਾ ਨਹੀਂ ਬਣ ਸਕੇਗਾ|
ਨਿਯਮ ਅਨੁਸਾਰ ਜੇਕਰ ਦੇਸ਼ ਦੇ ਕਿਸੇ ਵੀ ਸ਼ਹਿਰ ਵਿਚ ਡ੍ਰਾਈਵਿੰਗ ਲਾਈਸੰਸ ਰੱਦ ਹੁੰਦਾ ਹੈ ਤਾਂ ਹੁਣ ਨਵੀਂ ਵਿਵਸਥਾ ਦੇ ਤਹਿਤ ਕਿਤੇ ਵੀ ਡਰਾਈਵਿੰਗ ਲਾਈਸੰਸ ਨਹੀਂ ਬਣ ਸਕੇਗਾ|