ਅਮਰਿੰਦਰ ਸਿੰਘ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਅਧਿਕਾਰੀ ਸੁਰੇਸ਼ ਕੁਮਾਰ

ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਰਿਟਾਇਰਡ ਆਈ.ਏ.ਐਸ ਅਧਿਕਾਰੀ ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਮੁੱਖ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ| ਉਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਸਕੱਤਰੇਤ ਵਿਚ ਤੇਜਵੀਰ ਸਿੰਘ ਨੂੰ ਪ੍ਰਮੁੱਖ ਸਕੱਤਰ, ਗੁਰਕਿਰਤ ਕ੍ਰਿਪਾਲ ਸਿੰਘ ਨੂੰ ਉਪ ਪ੍ਰਮੁੱਖ ਸਕੱਤਰ ਤੋਂ ਇਲਾਵਾ ਕਈ ਓ.ਐਸ.ਡੀ ਨਿਯੁਕਤ ਕੀਤੇ ਗਏ ਹਨ| ਹੁਣ ਇਨ੍ਹਾਂ ਸਾਰੇ ਅਧਿਕਾਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ| ਜੇਕਰ ਇਸ ਵੰਡ ਤੇ ਨਜ਼ਰ ਮਾਰੀ ਜਾਵੇ ਤਾਂ ਸੁਰੇਸ਼ ਕੁਮਾਰ ਦੇ ਕੋਲ ਸਭ ਤੋਂ ਅਹਿਮ ਵਿਭਾਗ ਦੇ ਕੰਮ ਸੌਂਪ ਗਏ ਹਨ| ਦੂਸਰੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਅਧਿਕਾਰੀ ਉਹ ਹੀ ਹਨ|
ਹੁਣ ਇਨ੍ਹਾਂ ਅਧਿਕਾਰੀਆਂ ਵਿਚ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ| ਸੁਰੇਸ਼ ਕੁਮਾਰ ਦੇ ਕੁਲ ਗ੍ਰਹਿ, ਜੇਲ੍ਹ, ਚੌਕਸੀ, ਉਦਯੋਗ, ਪਰਸੋਨਲ, ਵਿੱਤ ਤੇ ਯੋਜਨਾ, ਸੂਚਨਾ ਤੇ ਲੋਕ ਸੰਪਰਕ, ਆਈ.ਟੀ ਅਤੇ ਸੰਸਦੀ ਮਾਮਲੇ ਦਾ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ| ਇਨ੍ਹਾਂ ਵਿਭਾਗਾਂ ਤੋਂ ਇਲਾਵਾ ਉਹ ਮੰਤਰੀ ਮੰਡਲ ਦੇ ਕੰਮਾਂ, ਵਿਭਾਗ ਪ੍ਰਧਾਨਾਂ ਦੇ ਤਬਾਦਲੇ, ਕੇਂਦਰ ਸਰਕਾਰ ਦੇ ਨਾਲ ਪੱਤਰ-ਵਿਹਾਰ ਆਦਿ ਦਾ ਕੰਮ ਵੀ ਦੇਖਣਗੇ|
ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੂੰ ਬਿਜਲੀ, ਆਵਾਸ, ਖੇਤੀਬਾੜੀ, ਸਿੱਖਿਆ, ਸਿਹਤ, ਸਥਾਨਕ ਸਰਕਾਰਾਂ, ਮਾਲੀਆ, ਸੈਨਿਕ ਕਲਿਆਣ ਵਿਭਾਗ ਦਾ ਕੰਮ ਸੌਂਪਿਆ ਗਿਆ ਹੈ|
ਗੁਰਕਿਰਤ ਕ੍ਰਿਪਾਲ ਸਿੰਘ ਨੂੰ ਸਿਵਲ ਏਵੀਏਸ਼ਨ, ਚੋਣਾਂ, ਆਬਕਾਰੀ ਤੇ ਕਾਰਾਧਾਨ, ਖੁਰਾਕ ਤੇ ਸਪਲਾਈ, ਸਹਿਕਾਰਿਤਾ, ਟਰਾਂਸਪੋਰਟ, ਸਮਾਜਿਕ ਸੁਰੱਖਿਆ, ਗ੍ਰਾਮੀਣ ਵਿਭਾਗ, ਜਲ ਆਪੂਰਤੀ ਅਤੇ ਅਨੁਸੂਚਿਤ ਜਾਤੀ ਤੇ ਪਿਛੜੀ ਸ਼੍ਰੇਣੀਆਂ ਦੇ ਕਲਿਆਣਾ ਵਿਭਾਗ ਦਾ ਕੰਮ ਸੌਂਪਿਆ ਗਿਆ ਹੈ| ਓ.ਐਸ.ਡੀ. ਨੂੰ ਵੀ ਕੰਮ ਕਾਰ ਸੌਂਪੇ ਗਏ ਹਨ|