ਯੋਗੀ ਸਰਕਾਰ ਨੇ ਦੂਸਰੀ ਮੰਤਰੀ ਮੰਡਲ ਬੈਠਕ ‘ਚ ਲਏ ਕਈ ਅਹਿਮ ਫੈਸਲੇ

ਲਖਨਊ : ਉਤਰ ਪ੍ਰਦੇਸ਼ ਦੀ ਯੋਗੀ ਮੰਤਰੀ ਮੰਡਲ ਨੇ ਅੱਜ ਕਈ ਅਹਿਮ ਫੈਸਲੇ ਲਏ| ਦੂਸਰੀ ਮੰਤਰੀ ਮੰਡਲ ਦੀ ਬੈਠਕ ਵਿਚ ਨਾ ਕੇਵਲ ਬਿਜਲੀ ਖੇਤਰ ਵਿਚ ਸੁਧਾਰ ਦੇ ਫੈਸਲੇ ਲਏ ਗਏ, ਬਲਕਿ ਦੋ ਮਹੀਨਿਆਂ ਵਿਚ ਸਾਰੀਆਂ ਸੜਕਾਂ ਦੇ ਟੋਏ ਭਰਨ ਦੇ ਨਿਰਦੇਸ਼ ਵੀ ਦਿੱਤੇ ਗਏ|
ਇਸ ਤੋਂ ਇਲਾਵਾ ਸਾਰੇ ਅਧਿਕਾਰੀਆਂ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਜਾਂਚ ਹੋਵੇਗੀ ਅਤੇ ਆਲੂਆਂ ਦਾ ਸਮਰਥਨ ਮੁੱਲ ਨਿਸ਼ਚਿਤ ਕੀਤਾ ਗਿਆ ਹੈ| ਸਰਕਾਰ ਹੁਣ ਕਿਸਾਨਾਂ ਤੋਂ 487 ਰੁਪਏ ਪ੍ਰਤੀ ਕੁਇੰਟਲ ਆਲੂ ਖਰੀਦੇਗੀ|