ਪੰਜਾਬ ਵੱਲੋਂ ਉਦਯੋਗੀਕਰਨ ਵੱਲ ਵੱਡੀ ਪੁਲਾਂਘ – ਅਨਿਲ ਅੰਬਾਨੀ, ਆਨੰਦ ਮਹਿੰਦਰਾ ਅਤੇ ਹੋਰ ਕਈ ਕੰਪਨੀਆਂ ਸੂਬੇ ਵਿੱਚ ਵੱਡੇ ਪ੍ਰੋਜੈਕਟ ਲਾਉਣ ਲਈ ਤਿਆਰ

ਮੁੰਬਈ, -ਪੰਜਾਬ ਨੇ ਅੱਜ ਉਦਯੋਗੀਕਰਨ ਵੱਲ ਉਸ ਵੇਲੇ ਇਕ ਵੱਡੀ ਪੁਲਾਂਘ ਪੁੱਟੀ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੰਬਈ ਦੇ ਦੌਰੇ ਦੇ ਅੱਜ ਦੂਜੇ ਦਿਨ ਉੱਘੇ ਉਦਯੋਗਪਤੀਆਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਜਿਨ•ਾਂ ਨੇ ਸੂਬੇ ਵਿੱਚ ਵੱਡੀ ਪੱਧਰ ‘ਤੇ ਨਿਵੇਸ਼ ਕਰਨ ਅਤੇ ਪ੍ਰਾਜੈਕਟ ਲਾਉਣ ਦੀ ਪੇਸ਼ਕਸ਼ ਕੀਤੀ।
ਰਿਲਾਇੰਸ ਦੇ ਏ.ਡੀ.ਏ.ਜੀ ਦੇ ਮੁਖੀ ਸ੍ਰੀ ਅਨਿਲ ਅੰਬਾਨੀ ਨੇ ਨਵੇਂ ਰੱਖਿਆ ਪ੍ਰੋਜੈਕਟ ਲਈ ਟੈਸਟਿੰਗ ਰੇਂਜ ਸਥਾਪਤ ਕਰਨ ਦੇ ਲਈ ਮੁੱਖ ਮੰਤਰੀ ਤੋਂ ਜ਼ਮੀਨ ਦੀ ਮੰਗ ਕੀਤੀ ਜਦਕਿ ਆਰ.ਪੀ.ਜੀ ਗਰੁੱਪ ਦੇ ਚੇਅਰਮੈਨ ਸ੍ਰੀ ਹਰਸ਼ ਗੋਇਨਕਾ ਨੇ ਸੂਬੇ ਵਿੱਚ ਟਰੈਕਟਰ ਟਾਇਰ ਪਲਾਂਟ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਈ।
ਮੁੱਖ ਮੰਤਰੀ ਨੇ ਉਨ•ਾਂ ਨੂੰ ਇਨ•ਾਂ ਪ੍ਰੋਜੈਕਟਾਂ ਸਬੰਧੀ ਸੰਭਾਵਨਾਵਾਂ ਦਾ ਪਤਾ ਲਾਉਣ ਦਾ ਸੱਦਾ ਦਿੱਤਾ ਅਤੇ ਉਨ•ਾਂ ਨੂੰ ਸਨਅਤੀ ਇਕਾਈਆਂ ਸਥਾਪਤ ਕਰਨ ਲਈ ਜ਼ਮੀਨ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਤੋਂ ਇਲਾਵਾ ਸਰਕਾਰ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਵਾਇਆ। ਉਨ•ਾਂ ਨੇ ਮਹਿੰਦਰ ਐਂਡ ਮਹਿੰਦਰਾ ਦੇ ਚੇਅਰਮੈਨ ਸ੍ਰੀ ਅਨੰਦ ਮਹਿੰਦਰਾ ਨੂੰ ਸੂਬੇ ਵਿੱਚ ਸੰਗਠਿਤ ਹੰਗਾਮੀ ਪ੍ਰਬੰਧਨ ਪ੍ਰਣਾਲੀ ਦੇ ਸਥਾਪਤ ਕਰਨ ਤੋਂ ਇਲਾਵਾ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਡਿਜ਼ੀਟਲੀਕਰਨ ਦੀ ਪੇਸ਼ਕਸ਼ ਕੀਤੀ।
ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਹਿੰਦੁਸਤਾਨ ਯੂਨੀਲਿਵਰ ਲਿਮੀਟਡ ਦੇ ਸੀ.ਈ.ਓ. ਅਤੇ ਐਮ.ਡੀ ਸ੍ਰੀ ਸੰਜੀਵ ਮਹਿਤਾ ਨੇ ਆਪਣੇ ‘ਕਿਸਾਨ ਜੈਮ’ ਅਤੇ ‘ਸਕੁਐਸ਼’ ਦੇ ਵਾਸਤੇ ਸੂਬੇ ਤੋਂ ਵੱਡੀ ਪੱਧਰ ‘ਤੇ ਨਿੰਬੂ ਜਾਤੀ ਦੇ ਫਲ ਅਤੇ ਟਮਾਟਰ ਖਰੀਦਣ ਲਈ ਆਪਣੀ ਕੰਪਨੀ ਦੀ ਦਿਲਚਸਪੀ ਵਿਖਾਈ।
ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਨਾਸ਼ਤੇ ‘ਤੇ ਮੀਟਿੰਗ ਦੌਰਾਨ ਸ੍ਰੀ ਅਨਿਲ ਅੰਬਾਨੀ ਨੇ ਉੱਚ ਦਰਾਂ ਉੱਤੇ ਬਿਜਲੀ ਦੀ ਖਰੀਦ ਕਾਰਨ ਪੰਜਾਬ ਨੂੰ ਹੋ ਰਹੇ ਭਾਰੀ ਨੁਕਸਾਨ ਦੇ ਨੁਕਤੇ ਨੂੰ ਸਾਂਝਾ ਕਰਦਿਆਂ ਸੂਬੇ ਨੂੰ 1.75 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਪੇਸ਼ਕਸ਼ ਕੀਤੀ। ਉਨ•ਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪਾਵਰ ਰੈਗੂਲੇਟਰ ਅਤੇ ਸਟੇਟ ਗਰਿੱਡ ਨੂੰ ਸਸਤੀ ਤੋਂ ਸਸਤੀ ਬਿਜਲੀ ਪ੍ਰਾਪਤ ਕਰਨ ਲਈ ਨਿਰਦੇਸ਼ ਦੇਣ। ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਕਿ ਉਹ ਲਾਗਤ ਦੇ ਅੰਤਰ ਦਾ ਅਨੁਮਾਨ ਲਾਉਣ ਲਈ ਸਾਰੇ ਬਿਜਲੀ ਖਰੀਦ ਸਮਝੌਤਿਆਂ ਨੂੰ ਮੁੜ ਤੋਂ ਘੋਖਣਗੇ।
ਡਿਫੈਂਸ ਪ੍ਰੋਜੈਕਟ ਸਥਾਪਤ ਕਰਨ ਲਈ ਰਿਲਾਇੰਸ ਦੇ ਏ.ਡੀ.ਏ.ਜੀ. ਨੂੰ ਪੰਜਾਬ ਆਉਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਉਹ  ਬਠਿੰਡਾ ਅਤੇ ਰਾਜਪੂਰਾ ਵਿੱਖੇ ਟੈਸਟਿੰਗ ਰੇਂਜ ਸਥਾਪਤ ਕਰਨ ਲਈ ਜ਼ਮੀਨ ਦਾ ਪ੍ਰਬੰਧ ਕਰਨਗੇ। ਇਸੇ ਤਰ•ਾਂ ਬਣਾਉਣ ਤੇ ਤਬਦੀਲ ਕਰਨ ਦੇ ਮਾਡਲ ਦੇ ਆਧਾਰ ਉੱਤੇ ਸੂਬੇ ਵਿੱਚ ਮੈਟਰੋ ਰੇਲ ਸੇਵਾ ਸ਼ੁਰੂ ਕਰਨ ਦੇ ਸ੍ਰੀ ਅੰਬਾਨੀ ਦੇ ਸੁਝਾਅ ਪ੍ਰਤੀ ਹੁੰਗਾਰਾ ਭਰਦੇ ਹੋਏ ਮੁੱਖ ਮੰਤਰੀ ਨੇ ਉਨ•ਾਂ ਨੂੰ ਲੁਧਿਆਣਾ ਵਿਖੇ ਸ਼ਹਿਰੀ ਟਰਾਂਸਪੋਰਟ ਪ੍ਰਣਾਲੀ ਦਾ ਅਧਿਐਨ ਕਰਨ ਅਤੇ ਐਲੀਵੇਟਿਡ ਮੈਟਰੋ ਸਥਾਪਤ ਕਰਨ ਦੀ ਸੰਭਾਵਨਾ ਦਾ ਪਤਾ ਲਾਉਣ ਦਾ ਸੱਦਾ ਦਿੱਤਾ।
ਬਾਅਦ ਵਿੱਚ ਸਵੇਰ ਵੇਲੇ ਮੁੱਖ ਮੰਤਰੀ ਨੇ ਸ੍ਰੀ ਆਨੰਦ ਮਹਿੰਦਰਾ ਨਾਲ ਗਹਿਣ ਵਿਚਾਰ- ਵਟਾਂਦਰਾ ਕੀਤਾ ਜਿਸ ਦੌਰਾਨ ਵਿਸ਼ੇਸ਼ ਜ਼ੋਰ ਡਿਜੀਟਲ ਪ੍ਰੋਜੈਕਟ ‘ਤੇ ਦਿੱਤਾ ਗਿਆ ਜੋ ਕਿ ਟੈੱਕ ਮਹਿੰਦਰਾ ਵੱਲੋਂ ਸ਼ੁਰੂ ਕੀਤਾ ਜਾਵੇਗਾ।
ਸੂਬਾ ਸਰਕਾਰ ਦੇ ਸੁਝਾਅ ਪ੍ਰਤੀ ਹੁੰਗਾਰਾ ਭਰਦੇ ਹੋਏ ਸ੍ਰੀ ਮਹਿੰਦਰਾ ਨੇ ਲੁਧਿਆਣਾ ਅਤੇ ਹੋਰ ਮੁੱਖ ਸ਼ਹਿਰਾਂ ਵਰਗਿਆਂ ਵੱਡੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਡਿਜੀਟਲੀਕਰਨ ‘ਤੇ ਸਹਿਮਤੀ ਪ੍ਰਗਟਾਈ। ਟੈਕ ਮਹਿੰਦਰਾ ਨੇ #”P੧੦੦ (ਜੋ ਕਿ ਉਤਰ ਪ੍ਰਦੇਸ਼ ਪੁਲੀਸ ਅਮਰਜੈਂਸੀ ਮੈਨੇਜਮੈਂਟ ਸਿਸਟਮ) ਦੀ ਤਰਜ਼ ‘ਤੇ ਐਮਰਜੈਂਸੀ ਰਿਸਪਾਂਸ ਸਿਸਟਮ ਡਾਇਲ 100 ਸ਼ੁਰੂ ਕਰਨ ‘ਚ ਦਿਲਚਸਪੀ ਵਿਖਾਈ ਜਿੱਥੇ 1400 ਮਹਿਲਾ ਮੁਲਾਜ਼ਮ ਸਿਰਫ 15 ਮਿੰਟ ਵਿੱਚ ਹੀ ਹਰੇਕ ਗੱਲ ਦਾ ਜੁਆਬ ਦਿੰਦੀਆਂ ਹਨ। ਇਹ ਪ੍ਰਾਜੈਕਟ ਰਾਜਸਥਾਨ ਦੇ ਜੈਪੁਰ ਵਿਖੇ ਵੀ ਲਾਇਆ ਜਾ ਰਿਹਾ ਹੈ ਜਿਸ ਦਾ ਉਦੇਸ਼ ਤੇਜ਼ੀ ਨਾਲ ਸੰਗਠਿਤ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਾਉਣਾ ਹੈ।
ਸਵਰਾਜ ਟਰੈਕਟਰ ਲਈ ਜ਼ਮੀਨ ਅਤੇ ਰਿਆਇਤਾਂ ਦੇਣ ਸਬੰਧੀ ਮਹਿੰਦਰਾ ਵੱਲੋਂ ਕੀਤੀ ਗਈ ਅਪੀਲ ਦੇ ਹੰਗਾਰੇ ਵਿੱਚ ਸੂਬੇ ਦੇ ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ ਵਿੱਚ ਤਕਰੀਬਨ 100 ਏਕੜ ਜ਼ਮੀਨ ਉਪਲਬਧ ਹੈ ਜੋ ਕਿ ਹਰਿਆਣਾ ਅਤੇ ਰਾਜਸਥਾਨ ਦਾ ਰਣਨੀਤਿਕ ਲਾਂਘਾ ਵੀ ਹੈ।
ਸ੍ਰੀ ਮਹਿੰਦਰਾ ਨੇ ਪੰਜਾਬ ਵਿੱਚ ਆਲੂਆਂ ਦੇ ਮਿਆਰ ਨੂੰ ਯਕੀਨੀ ਬਣਾਉਣ ਲਈ ਪ੍ਰਮਾਣੀਕਰਣ ਸੰਸਥਾ ਵਰਗਾ ਕੁਝ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਹ ਕੰਪਨੀ ਮੈਕੇਨ ਨੂੰ ਆਲੂ ਸਪਲਾਈ ਕਰਦੀ ਹੈ।
ਕੰਪਨੀ ਵੱਲੋਂ ਦਿੱਤੇ ਗਏ ਸੁਝਾਅ ‘ਤੇ ਮੁੱਖ ਮੰਤਰੀ ਨੇ ਉਨ•ਾਂ ਨੂੰ ਆਪਣੇ ਪ੍ਰਸਤਾਵਿਤ ਕਾਰਜ ਲਈ ਪੰਜਾਬ ਆਉਣ ਦਾ ਸੱਦਾ ਦਿੱਤਾ। ਵਿੱਤ ਮੰਤਰੀ ਨੇ ‘ਹਰਾ ਟਰੈਕਟਰ ਸਕੀਮ’ ਦੇ ਲਈ ਕੰਪਨੀ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਦਾ ਵਾਅਦਾ ਕਾਂਗਰਸ ਮੈਨੀਫੈਸਟੋ ਵਿੱਚ ਕੀਤਾ ਗਿਆ ਹੈ ਤਾਂ ਜੋ ਸੂਬੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।
ਮਹਿੰਦਰਾ ਐਂਡ ਮਹਿੰਦਰਾ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਸਹੂਲਤਾਂ ਮੁਹੱਈਆ ਕਰਾਉਣ ਲਈ ‘ਓਲਾ’ ਵਰਗੀ ਸੇਵਾ ਸ਼ੁਰੂ ਕਰਨ ਲਈ ਸਰਕਾਰ ਦੀ ਯੋਜਨਾ ਵਿਚ ਮੱਦਦ ਕਰਨ ਲਈ ਸਹਿਮਤ ਹੋਈ ਹੈ।
ਸ੍ਰੀ ਗੋਇਨਕਾ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਉਨ•ਾਂ ਨੂੰ ਸੂਬੇ ਵਿੱਚ ਟਰੈਕਟਰ ਟਾਇਰ ਪਲਾਂਟ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਵਾਇਆ। ਸ੍ਰੀ ਗੋਇਨਕਾ ਨੇ ਕਿਹਾ ਕਿ ਉਹ ਆਈ.ਟੀ. ਦੀ ਮਦਦ ਦੀ ਇੱਛਾ ਰੱਖਦੇ ਹਨ ਜਿਸ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਇਸ ਦੀ ਬਹੁਤ ਜਿਆਦਾ ਸੰਭਾਵਨਾ ਹੈ ਅਤੇ ਸੂਬੇ ਵਿੱਚ ਵੱਡੀ ਗਿਣਤੀ ਹੁਨਰਮੰਦ ਨੌਜਵਾਨ ਹਰ ਸਾਲ ਥਾਪਰ ਇੰਜੀਨੀਅਰਿੰਗ ਕਾਲਜ, ਪਟਿਆਲਾ ਤੋਂ ਗ੍ਰੈਜੂਏਟ ਹੁੰਦੇ ਹਨ।
ਐਚ.ਯੂ.ਐਲ. ਦੇ ਸ੍ਰੀ ਮਹਿਤਾ ਨੇ ਮੀਟਿੰਗ ਦੌਰਾਨ ਟਮਾਟਰ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਭਾਈਵਾਲੀ ‘ਤੇ ਜ਼ੋਰ ਦਿੱਤਾ। ਕੰਪਨੀ ਵੱਲੋਂ ਇਸ ਵੇਲੇ ਨਾਸਿਕ ਤੋਂ ਵੱਡੀ ਮਾਤਰਾ ਵਿੱਚ ਖਰੀਦ ਕੀਤੀ ਜਾਂਦੀ ਹੈ ਜਦਕਿ ਪੰਜਾਬ ਤੋਂ ਬਹੁਤ ਥੋੜ•ਾ ਹਿੱਸਾ ਇਸ ਨੂੰ ਮਿਲਦਾ ਹੈ। ਸੂਬਾ ਸਰਕਾਰ ਨੇ ਕੰਪਨੀ ਦੀਆਂ ਜ਼ਰੂਰਤਾਂ ਮੁਤਾਬਕ ਉਤਪਾਦਨ ਵਿੱਚ ਵਾਧਾ ਕਰਨ ਲਈ ਰਾਹ ਤਲਾਸ਼ਣ ਲਈ ਸਹਿਮਤੀ ਦਿੱਤੀ।
ਐਚ.ਯੂ.ਐਲ ਨਾਲ ਗੱਲ-ਬਾਤ ਦੌਰਾਨ ਕੂੜੇ ਕਰਕਟ ਰਾਹੀਂ ਬਿਜਲੀ ਬਣਾਉਣ ਵਾਲੇ ਪ੍ਰੋਜੈਕਟ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਬਾਰੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ।