ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ 17 ਅਤੇ 18 ਅਪ੍ਰੈਲ ਨੂੰ ਸੁਣੇ ਜਾਣ ਵਾਲੇ ਕੇਸਾਂ ਦੀ ਸੁਣਵਾਈ ਮੁਲਤਵੀ

ਚੰਡੀਗਡ਼੍ਹ  : ਪੰੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ 17 ਅਤੇ 18 ਅਪ੍ਰੈਲ ਨੂੰ ਹੋਣ ਵਾਲੀ ਕੇਸਾਂ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੂਚਨਾ ਕਮਿਸ਼ਨਰ ਸ੍ਰੀ ਐਸ.ਐਸ. ਚੰਨੀ ਨੇ ਦੱਸਿਆ ਕਿ ਸੈਕਟਰ 17-ਸੀ ਵਿਖੇ ਐਸ.ਸੀ.ਉ. ਨੰਬਰ 84-85 ਅਤੇ 32-34 ਵਿਚ ਸਥਿਤ ਸੂਚਨਾ ਕਸ਼ਿਮਨ ਦਾ ਮੌਜੂਦਾ ਦਫਤਰ, ਪੰੰਜਾਬ ਰੈਡ ਕਰਾਸ ਭਵਨ ਨਜਦੀਕ ਰੋਜ ਗਾਰਡਨ ਮੱਧਿਆ ਮਾਰਗ ਸੈਕਟਰ 16 ਚੰਡੀਗਡ਼੍ਹ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਕਾਰਨ 17 ਅਤੇ 18 ਅਪ੍ਰੈਲ (ਦਿਨ ਸੋਮਵਾਰ ਅਤੇ ਮੰਗਲਵਾਰ) ਨੂੰ ਕਮਿਸ਼ਨ ਵਿਖੇ ਸੁਣੇ ਜਾਣ ਵਾਲੇ ਕੇਸਾਂ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਉੁਨ੍ਹਾਂ ਦੱਸਿਆ ਕਿ 19 ਅਪ੍ਰੈਲ ਦਿਨ ਬੁੱਧਵਾਰ ਤੋਂ ਕੇਸਾਂ ਦੀ ਸੁਣਵਾਈ ਮੁਡ਼ ਸ਼ੁਰੂ ਹੋਵੇਗੀ ਅਤੇ ਕਮਿਸ਼ਨ ਦਾ ਕੰਮ ਆਮ ਵਾਂਗ ਚੱਲੇਗਾ।