ਤਬਰੇਜ ਇਲਾਹਾਬਾਦ ਦੇ ਵਿਵੇਕਾਨੰਦ ਮਾਰਗ ‘ਤੇ ਚਮੇਲੀਬਾਈ ਧਰਮਸ਼ਾਲਾ ਦੇ ਕੋਲ ਸਥਿਤ ਪ੍ਰਭਾਤ ਸਿੰਘ ਦੀ ਮਸ਼ੀਨਰੀ ਪਾਰਟਸ ਦੀ ਦੁਕਾਨ ‘ਤੇ ਨੌਕਰੀ ਕਰਦਾ ਸੀ। ਉਹ ਰੋਜ਼ਾਨਾ ਸਵੇਰੇ 10 ਵਜੇ ਦੇ ਕਰੀਬ ਦੁਕਾਨ ਤੇ ਪਹੁੰਚਦਾ ਤਾਂ ਕੁਝ ਦੇਰ ਬਾਅਦ ਪ੍ਰਭਾਤ ਵੀ ਉਥੇ ਪਹੁੰਚ ਜਾਂਦਾ। ਇਸ ਤੋਂ ਬਾਅਦ ਹੀ ਤਬਰੇਜ ਦੁਕਾਨ ਖੋਲ੍ਹ ਕੇ ਉਸਦੀ ਸਫ਼ਾਈ ਕਰਦਾ ਸੀ। 30 ਨਵੰਬਰ 2016 ਨੂੰ ਵੀ ਜਦੋਂ ਤਰਬੇਜ ਨਿਰਧਾਰਿਤ ਸਮੇਂ ਤੇ ਦੁਕਾਨ ਉਤੇ ਪਹੁੰਚਿਆ ਤਾਂ ਦੁਕਾਨ ਦਾ ਸ਼ਟਰ ਖੁੱਲ੍ਹਾ ਮਿਲਿਆ। ਇਹ ਦੇਖਦੇ ਹੀ ਉਸ ਦੇ ਮੂੰਹ ਤੋਂ ਨਿਕਲਿਆ, ਲੱਗਦਾ ਹੈ ਭਰਾ ਅੱਜ ਸਵੇਰੇ ਹੀ ਦੁਕਾਨ ਆ ਗਿਆ ਹੈ।
ਪਰ ਜਦੋਂ ਦੁਕਾਨ ਦੇ ਅੰਦਰ ਗਿਆ ਤਾਂ ਉਥੇ ਪ੍ਰਭਾਤ ਨਹੀਂ ਦਿੱਸਿਆ। ਉਹ ਮਨ ਵਿੱਚ ਹੀ ਬੋਲਣ ਲੱਗਿਆ, ਦੁਕਾਨ ਖੋਲ੍ਹ ਕੇ ਪਤਾ ਨਹੀਂ ਕਿੱਥੇ ਚਲਿਆ ਗਿਆ।ਦੁਕਾਨ ਦੇ ਅੰਦਰ ਭਰਿਆ ਸਮਾਨ ਕੱਢ ਕੇ ਉਸ ਨੇ ਦੁਕਾਨ ਤੋਂ ਬਾਹਰ ਲਗਾ ਦਿੱਤਾ, ਫ਼ਿਰ ਦੁਕਾਨ ਦੀ ਸਾਫ਼-ਸਫ਼ਾਈ ਕਰਕੇ ਉਹ ਦੁਕਾਨ ਵਿੱਚ ਬੈਠ ਕੇ ਪ੍ਰਭਾਤ ਦੇ ਵਾਪਸ ਪਰਤਣ ਦਾ ਇੰਤਜ਼ਾਰ ਕਰਨ ਲੱਗਿਆ। ਅੱਧਾ ਘੰਟਾ ਬੀਤ ਜਾਣ ਤੇ ਵੀ ਪ੍ਰਭਾਤ ਵਾਪਸ ਨਾ ਆਇਆ ਤਾਂ ਤਬਰੇਜ ਕੋਲ ਦੀ ਦੁਕਾਨ ਤੇ ਚਾਹ ਪੀਣ ਚਲਿਆ ਗਿਆ। ਪ੍ਰਭਾਤ ਦਾ ਜਿਹਨਾਂ-ਜਿਹਨਾਂ ਦੁਕਾਨਾਂ ਤੇ ਉਠਣਾ-ਬੈਠਣਾ ਸੀ। ਤਬਰੇਜ ਉਥੇ ਵੀ ਗਿਆ ਪਰ ਉਸਨੂੰ ਉਸਦਾ ਮਾਲਕ ਦਿਖਾਈ ਨਹੀਂ ਦਿੱਤਾ ਤਾਂ ਉਹ ਵਾਪਸ ਦੁਕਾਨ ਤੇ ਆ ਕੇ ਬੈਠ ਗਿਆ।
ਉਸੇ ਸਮੇਂ ਚਿੱਤਰਾ ਦੌੜਦੀ ਹੋਈ ਡਰੀ ਸਹਿਮੀ ਦੁਕਾਨ ਤੇ ਆਈ। ਜਿਸ ਮਕਾਨ ਵਿੱਚ ਪ੍ਰਭਾਤ ਦੀ ਦੁਕਾਨ ਸੀ, ਚਿੱਤਰਾ ਉਸੇ ਮਕਾਨ ਮਾਲਕ ਸਤਿੰਦਰ ਸਿੰਘ ਦੀ ਕੁੜੀ ਸੀ। ਉਸ ਦੇ ਨਾਲ ਉਸ ਦਾ ਚਚੇਰਾ ਭਰਾ ਗੋਲੂ ਵੀ ਸੀ। ਉਹ ਬੋਲੀ, ਤਬਰੇਜ਼ ਗੱਲ ਹੀ ਕੁਝ ਅਜਿਹੀ ਹੈ, ਆਓ ਮੇਰੇ ਨਾਲ ਖੁਦ ਹੀ ਚੱਲ ਕੇ ਦੇਖ ਲਓ।
ਕਿਸੇ ਅਣਹੋਣੀ ਦੇ ਸ਼ੰਕਾ ਦੇ ਨਾਲ ਤਬਰੇਜ ਚਿੱਤ੍ਰਾ ਅਤੇ ਗੋਲੂ ਦੇ ਪਿੱਛੇ-ਪਿੱਛੇ ਉਸਦੇ ਘਰ ਪਹੁੰਚ ਗਿਆ। ਘਰ ਦੁਕਾਨ ਦੇ ਇੱਕਦਮ ਪਿੱਛੇ ਹੀ ਸੀ। ਜਿਵੇਂ ਹੀ ਉਹ ਕਮਰੇ ਵਿੱਚ ਪਹੁੰਚਿਆ ਤਾਂ ਉਸ ਦਾ ਮਾਲਕ ਪ੍ਰਭਾਤ ਫ਼ਾਂਸੀ ਦੇ ਫ਼ੰਦੇ ਤੇ ਲਟਕਦਾ ਹੋਇਆ ਮਿਲਿਆ। ਇਹ ਦੇਖ ਕੇ ਉਸਦੀ ਚੀਖ ਨਿਕਲ ਗਈ, ਇਹ ਕਿਵੇਂ ਹੋ ਗਿਆ।
ਫ਼ਿਰ ਚਿੱਤਰਾ ਬੋਲੀ, ਪਤਾ ਨਹੀਂ, ਇਹਨਾਂ ਨੇ ਆਤਮ ਹੱਤਿਆ ਕਿਉਂ ਕਰ ਲਈ? ਇਹਨਾਂ ਦੇ ਹੱਥ ਵਿੱਚ ਸੂਸਾਈਡ ਨੋਟ ਵੀ ਹੈ, ਤਰਬੇਜ ਤੁਸੀਂ ਇਹਨਾਂ ਦੇ ਘਰ ਵਾਲਿਆਂ ਨੂੰ ਫ਼ੋਨ ਤੇ ਜਾਣਕਾਰੀ ਦੇ ਦਿਓ।ਉਦੋਂ ਹੀ ਚਿੱਤਰਾ ਬੋਲੀ, ਪਤਾ ਨਹੀਂ, ਇਹਨਾਂ ਨੇ ਆਤਮ ਹੱਤਿਆ ਕਿਉਂ ਕਰ ਲਈ। ਤਬਰੇਜ ਨੇ ਤੁਰੰਤ ਆਪਣੇ ਮੋਬਾਇਲ ਤੇ ਪ੍ਰਭਾਤ ਦੇ ਪਿਤਾ ਵੀਰੇਂਦਰ ਪ੍ਰਤਾਪ ਸਿੰਘ ਨੂੰ ਫ਼ੋਨ ਕਰਕੇ ਉਸਦੀ ਆਤਮ ਹੱਤਿਆ ਦੀ ਜਾਣਕਾਰੀ ਦਿੱਤੀ। ਪ੍ਰਭਾਤ ਦਾ ਘਰ ਉਥੋਂ ਕੁਝ ਹੀ ਦੂਰੀ ਤੇ ਸੀ, ਇਸ ਕਰਕੇ ਥੋੜ੍ਹੀ ਹੀ ਦੇਰ ਵਿੱਚ ਵੀਰੇਂਦਰ ਪ੍ਰਤਾਪ ਸਿੰਘ ਆਪਣੇ ਘਰ ਵਾਲਿਆਂ ਅਤੇ ਪੜੌਸੀਆਂ ਦੇ ਨਾਲ ਉਥੇ ਪਹੁੰਚ ਗਏ। ਹੁਣ ਤੱਕ ਉਥੇ ਕਾਫ਼ੀ ਭੀੜ ਇਕੱਠੀ ਹੋ ਚੁੱਕੀ ਸੀ।
ਖਬਰ ਮਿਲਣ ਤੇ ਅਨੇਕਾਂ ਵਪਾਰੀ ਵੀ ਆ ਪਹੁੰਚੇ। ਘਰ ਦੇ ਜਵਾਨ ਆਦਮੀ ਦੀ ਮੌਤ ਤੇ ਘਰ ਵਾਲੇ ਰੋ ਰਹੇ ਸਨ। ਕਿਸੇ ਨੇ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ। ਪੁਲਿਸ 10 ਮਿੰਟ ਵਿੱਚ ਹੀ ਘਟਨਾ ਸਥਾਨ ਤੇ ਪਹੁੰਚ ਗਈ। ਹੁਣ ਤੱਕ ਸਤਿੰਦਰ ਸਿੰਘ ਦੇ ਮਕਾਨ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਸੀ। ਜਿਸ ਕਰਕੇ ਸੜਕ ਤੇ ਭੀੜ ਹੋ ਗਈ ਸੀ। ਪੁਲਿਸ ਨੇ ਫ਼ਾਂਸੀ ਤੇ ਲਟਕੇ ਪ੍ਰਭਾਤ ਸਿੰਘ ਦੀ ਲਾਸ਼ ਹੇਠਾਂ ਉਤਾਰੀ। ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਦੀ ਬਰੀਕੀ ਨਾਲ ਜਾਂਚ ਕੀਤੀ ਤਾਂ ਪਹਿਲੀ ਹੀ ਨਜ਼ਰ ਵਿੱਚ ਮਾਮਲਾ ਸ਼ੱਕੀ ਨਜ਼ਰ ਆਇਆ। ਪ੍ਰਭਾਤ ਦੇ ਸਿਰ ਅਤੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਸਨ। ਇਹ ਦੇਖ ਕੇ ਪ੍ਰਭਾਤ ਦੇ ਘਰ ਵਾਲੇ ਅਤੇ ਹੋਰ ਵਪਾਰੀ ਹੰਗਾਮਾ ਕਰਨ ਲੱਗੀ। ਉਹਨਾਂ ਦਾ ਦੋਸ਼ ਸੀ ਕਿ ਪ੍ਰਭਾਤ ਦੀ ਹੱਤਿਆ ਕਰਨ ਤੋਂ ਬਾਅਦ ਉਸਨੂੰ ਫ਼ਾਂਸੀ ਤੇ ਲਟਕਾਇਆ ਗਿਆ ਹੈ। ਜਿਸ ਕਾਰਨ ਮਾਮਲਾ ਆਤਮ ਹੱਤਿਆ ਦਾ ਨਹੀਂ ਬਲਕਿ ਹੱਤਿਆ ਦਾ ਸੀ। ਉਸ ਦੇ ਹੱਥਾਂ ਵਿੱਚ 2 ਪੇਜਾਂ ਦਾ ਇਕ ਸੂਸਾਈਡ ਨੋਟ ਵੀ ਸੀ। ਉਸ ਸੂਸਾਈਡ ਨੋਟ ਵਿੱਚ ਇਕ ਲੜਕੀ ਨਾਲ ਪ੍ਰੇਮ ਸਬੰਧ ਅਤੇ ਬੇਵਫ਼ਾਈ ਦਾ ਜ਼ਿਕਰ ਸੀ। ਪ੍ਰਭਤਾਤ ਅਤੇ ਉਸ ਦੀ ਕਥਿਤ ਪ੍ਰੇਮਿਕਾ ਦਾ ਕਿੰਨਾ ਪੁਰਾਣਾ ਰਿਸ਼ਤਾ ਸੀ, ਇਯ ਗੱਲ ਦਾ ਵਰਣਨ ਵੀ ਨੋਟ ਵਿੱਚ ਕੀਤਾ ਗਿਆ ਸੀ। ਸੂਸਾਈਡ ਨੋਟ ਵਿੱਚ ਕਿੰਨੀ ਸਚਾਈ ਹੈ, ਇਹ ਗੱਲ ਜਾਂਚ ਤੋਂ ਬਾਅਦ ਪਤਾ ਲੱਗਣੀ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਿੱਧੇ ਤੌਰ ਤੇ ਦੁਕਾਨ ਮਾਲਕ ਸਤਿੰਦਰ ਸਿੰਘ ਦੀ ਲੜਕੀ ਚਿੱਤਰਾ ਸਿੰਘ ਤੇ ਦੋਸ਼ ਲਗਾਇਆ ਕਿ ਉਸ ਨੇ ਹੀ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਪ੍ਰਭਾਤ ਦੀ ਹੱਤਿਆ ਕੀਤੀ ਹੈ। ਫ਼ੋਰੈਂਸਿਕ ਟੀਮ ਵੀ ਘਟਨਾ ਸਥਾਨ ਤੇ ਆ ਗਈ। ਲਾਸ਼ ਪੋਸਟ ਮਾਰਟਮ ਲਈ ਭਿਜਵਾਈ ਗਈ। ਉਸ ਦੇ ਭਰਾ ਪ੍ਰਦੀਪ ਦੀ ਤਹਿਰੀਰ ਤੇ ਮੁਕੱਦਮਾ ਦਰਜ ਕੀਤਾ ਗਿਆ। ਪੋਸਟ ਮਾਰਟਮ ਤੋਂ ਬਾਅਦ ਸ਼ਾਮ ਨੂੰ ਜਦੋਂ ਪੁਲਿਸ ਨੂੰ ਰਿਪੋਰਟ ਮਿਲੀ ਤਾਂ ਉਸ ਵਿੱਚ ਵੀ ਦੱਸਿਆ ਗਿਆ ਕਿ ਪ੍ਰਭਾਤ ਦੇ ਸਿਰ ਤੇ ਲੋਹੇ ਦੀ ਰਾਡ ਵਰਗੀ ਕਿਸੇ ਚੀਜ਼ ਨਾਲ ਵਾਰ ਕੀਤਾ ਗਿਆ ਹੈ, ਜਿਸ ਕਾਰਨ ਉਸਦੀ ਮੌਤ ਹੋਈ ਹੈ।
ਮਕਾਨ ਮਾਲਕ ਸਤਿੰਦਰ ਸਿੰਘ ਘਟਨਾ ਤੋਂ ਇਕ ਦੋ ਦਿਨ ਪਹਿਲਾਂ ਆਪਣੀ ਪਤਨੀ ਰਾਸ਼ੀ ਦੇ ਨਾਲ ਪ੍ਰਤਾਪਗੜ੍ਹ ਚਲਿਆ ਗਿਆ ਸੀ। ਉਥੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਘਰੇ ਉਹਨਾਂ ਦੀ ਬੇਟੀ ਚਿੱਤਰਾ ਅਤੇ ਉਸ ਦਾ ਚਚੇਰਾ ਭਰਾ ਕੌਸ਼ਿਕ ਉਰਫ਼ ਗੋਲੂ ਮੌਜੂਦ ਸੀ।
ਪੁਲਿਸ ਨੇ ਚਿੱਤਰਾ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਕਿਹਾ ਕਿ ਪ੍ਰਭਾਤ ਸਿੰਘ ਦਾ ਉਸ ਦੇ ਪ੍ਰਤੀ ਇੱਕਪਾਸੜ ਪਿਆਰ ਸੀ। ਉਹ ਮੇਰੇ ਤੋਂ ਉਮਰ ਵਿੱਚ ਦੁੱਗਣਾ ਵੱਡਾ ਸੀ। ਭਲਾਂ ਮੈਂ ਉਸਨੂੰ ਕਿਵੇਂ ਪਿਆਰ ਕਰਦੀ। ਮੇਰਾ ਉਸ ਦੀ ਹੱਤਿਆ ਜਾਂ ਆਤਮ ਹੱਤਿਆ ਨਾਲ ਕੋਈ ਵਾਸਤਾ ਨਹੀਂ ਹੈ।
ਉਸਨੇ ਦੱਸਿਆ ਕਿ ਮੈਂ ਰੋਜ਼ ਸਵੇਰੇ ਨਹਾਉਣ ਤੋਂ ਬਾਅਦ ਪੂਜਾ ਕਰਦੀ ਹਾਂ। ਬੁੱਧਵਾਰ ਨੂੰ ਵੀ ਰੋਜ਼ਾਨਾ ਵਾਂਗ ਨਹਾਉਣ ਤੋਂ ਬਾਅਦ ਮੈਂ ਪੂਜਾ ਕਰਨ ਚਲੀ ਗਈ। ਪੂਜਾ ਤੋਂ ਬਾਅਦ ਮੈਂ ਬਾਕੋਨੀ ਤੋਂ ਹੇਠਾਂ ਵੱਲ ਦੇਖਿਆ ਤਾਂ ਹੇਠਾਂ ਪ੍ਰਭਾਤ ਦੀ ਕਾਰ ਦਿੱਸੀ। ਮੈਂ ਇਹ ਸੋਚਦੇ ਹੋਏ ਪੌੜੀਆਂ ਤੋਂ ਹੇਠਾਂ ਉਤਰੀ ਕਿ ਪ੍ਰਭਾਤ ਅੱਜ ਦੁਕਾਨ ਤੇ ਇੰਨੀ ਜਲਦੀ ਕਿਵੇਂ ਆ ਗਿਆ। ਉਦੋਂ ਹੀ ਦੇਖਿਆ ਕਿ ਉਹ ਸਾਡੀ ਰਸੋਈ ਦੇ ਨੇੜੇ ਵਾਲੇ ਕਮਰੇ ਵਿੱਚ ਲਟਕਿਆ ਹੋਇਆ ਸੀ। ਮੈਂ ਸਮਝ ਨਹੀਂ ਸਕੀ ਕਿ ਇਹ ਕੰਮ ਕਰਨ ਦੇ ਲਈ ਉਸ ਨੇ ਮੇਰਾ ਘਰ ਹੀ ਕਿਉਂ ਚੁਣਿਆ?
ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਝੂਠ ਬੋਲ ਰਹੀ ਹੈ, ਇਸ ਕਰਕੇ ਉਸ ਅਤੇ ਉਸਦੇ ਚਚੇਰੇ ਭਰਾ ਗੋਲੂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਦੋਵਾਂ ਨੇ ਆਪਣਾ ਜੁਰਮ ਕਬੂਲ ਲਿਆ। ਉਹਨਾਂ ਨੇ ਕਿਹਾ ਕਿ ਪ੍ਰਭਾਤ ਦੀ ਹੱਤਿਆ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ ਪਰ ਹਾਲਾਤ ਅਜਿਹੇ ਬਣ ਗਏ, ਜਿਸ ਕਾਰਨ ਉਸ ਦਾ ਕਤਲ ਹੋ ਗਿਆ।
ਪ੍ਰਭਾਤ ਸਿੰਘ ਇਲਾਹਾਬਾਦ ਸ਼ਹਿਰ ਦੇ ਕੀੜਗੰਜ ਥਾਣਾ ਖੇਤਰ ਅਧੀਨ ਕ੍ਰਿਸ਼ਨਾ ਨਗਰ ਨਿਵਾਸੀ ਵੀਰੇਂਦਰ ਪ੍ਰਤਾਪ ਸਿੰਘ ਦਾ ਮੁੰਡਾ ਸੀ। ਕਾਰੋਬਾਰੀ ਵੀਰੇਂਦਰ ਪ੍ਰਤਾਪ ਸਿੰਘ ਦੇ 4 ਮੁੰਡੇ ਅਤੇ ਇਕ ਲੜਕੀ ਸੀ। ਉਹਨਾਂ ਦੀ ਪਤਨੀ ਕਨਕਲਤਾ ਦਾ ਦੇਹਾਂਤ ਹੋ ਗਿਆ ਸੀ। ਮੰਗਲੀਕ ਹੋਣ ਕਾਰਨ ਪ੍ਰਭਾਤ ਦਾ ਵਿਆਹ ਨਹੀਂ ਹੋਇਆ ਸੀ।
ਵੀਰੇਂਦਰ ਪ੍ਰਤਾਪ ਸਿੰਘ ਦਾ ਇਕ ਦੋਸਤ ਸੀ ਸਤਿੰਦਰ ਸਿੰਘ, ਜੋ ਪ੍ਰਤਾਪਗੜ੍ਹ ਵਿੱਚ ਇਕ ਸਰਕਾਰੀ ਮੁਲਾਜ਼ਮ ਸੀ। ਕੋਤਵਾਲੀ ਥਾਣਾ ਖੇਤਰ ਦੇ ਵਿਵੇਕਾਨੰਦ ਮਾਰਗ ਤੇ ਰਹਿੰਦਾ ਸੀ। ਵੀਰੇਂਦਰ ਨੇ ਸੰਨ 2003 ਵਿੱਚ ਉਹਨਾਂ ਦੀ ਇਕ ਦੁਕਾਨ ਕਿਰਾਏ ਤੇ ਲਈ ਸੀ। ਜਿੱਥੇ ਉਸ ਨੇ ਬੰਧੂ ਟਰੇਡਰਜ਼ ਨਾਂ ਦੀ ਮਸ਼ੀਨਰੀ ਪਾਰਟਸ ਦੀ ਦੁਕਾਨ ਖੋਲ੍ਹੀ। ਉਸਦੀ ਦੁਕਾਨ ਪ੍ਰਭਾਤ ਸੰਭਾਲਦਾ ਸੀ।
ਦੋਸਤੀ ਦੇ ਨਾਤੇ ਸਤਿੰਦਰ ਉਹਨਾਂ ਤੋਂ ਦੁਕਾਨ ਦਾ ਕਿਰਾਇਆ ਨਹੀਂ ਲੈਂਦਾ ਸੀ। ਪ੍ਰਭਾਤ ਦਾ ਸਤਿੰਦਰ ਸਿੰਘ ਦੇ ਘਰ ਵਿੱਚ ਖੂਬ ਆਉਣਾ-ਜਾਣਾ ਸੀ। ਦੁਕਾਨ ਦੇ ਪਿੱਛੇ ਹੀ ਸਤਿੰਦਰ ਦੀ ਰਿਹਾਇਸ਼ ਸੀ। ਉ੿ਹਨਾਂ ਦੀ ਲੜਕੀ ਚਿੱਤਰਾ ਸੀ। ਘਰ ਵਿੱਚ ਆਉਣ ਜਾਣ ਦੇ ਕਾਰਨ ਉਹਨਾਂ ਦੋਵਾਂ ਵਿੱਚਕਾਰ ਪ੍ਰੇਮ ਸਬੰਧ ਸਥਾਪਤ ਹੋ ਗਏ। ਉਸ ਸਮੇਂ ਪ੍ਰਭਾਤ ਦੀ ਉਮਰ 36 ਸਾਲ ਅਤੇ ਚਿੱਤਰਾ ਦੀ 16 ਸਾਲ ਸੀ।
ਕੁਝ ਦਿਨਾਂ ਬਾਅਦ ਹੀ ਉਹਨਾਂ ਦੇ ਸਬੰਧਾਂ ਦੀ ਖਬਰ ਉਹਨਾਂ ਦੇ ਘਰ ਵਾਲਿਆਂ ਨੂੰ ਲੱਗ ਗਈ। ਘਰ ਵਾਲਿਆਂ ਨੇ ਸਮਝਾਇਆ ਪਰ ਕੋਈ ਅਸਰ ਨਾ ਹੋਇਆ, ਬਲਕਿ ਉਹਨਾਂ ਦਾ ਪਿਆਰ ਪਰਵਾਨ ਚੜ੍ਹਨ ਲੱਗਿਆ। ਦੋਵਾਂ ਦੀ ਉਮਰ ਵਿੱਚ ਕਾਫ਼ੀ ਅੰਤਰ ਸੀ ਪਰ ਪਿਆਰ ਦਾ ਭੂਤ ਜਿਸ ਦੇ ਸਿਰ ਤੇ ਸਵਾਰ ਹੋ ਜਾਂਦਾ ਹੈ। ਫ਼ਿਰ ਉਤਰਨਾ ਮੁਸ਼ਕਿਲ ਹੋ ਜਾਂਦਾ ਹੈ।
ਹੌਲੀ-ਹੌਲੀ ਵਕਤ ਅੱਗੇ ਵਧਣ ਲੱਗਿਆ। ਚਿੱਤਰਾ ਜਿੱਥੇ ਜਵਾਨ ਸੀ ਤਾਂ ਦੂਜੇ ਪਾਸੇ ਪ੍ਰਭਾਤ ਦੀ ਉਮਰ ਢਲਾਣ ਵੱਲ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਸ ‘ਤੇ ਜਾਨ ਛਿੜਕਣ ਵਾਲਾ ਪ੍ਰਭਾਤ ਹੁਣ ਉਸਨੂੰ ਨੀਰਸ ਨਜ਼ਰ ਆਉਣ ਲੱਗਿਆ ਸੀ। ਉਹ ਉਸ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹ ਉਸਨੂੰ ਕਾਲਜ ਤੱਕ ਛੱਡਣ ਅਤੇ ਲੈਣ ਜਾਣ ਲੱਗਿਆ।
ਪਰ ਚਿੱਤਰਾ ਪ੍ਰਭਾਤ ਤੋਂ ਦੂਰੀ ਬਣਾਉਣ ਲੱਗੀ ਅਤੇ ਆਪਣੀ ਉਮਰ ਦੇ ਲੜਕਿਆਂ ਨਾਲ ਮੋਬਾਇਲ ਤੇ ਗੱਲਾਂ ਕਰਨ ਲੱਗੀ। ਪ੍ਰਭਾਤ ਜਦੋਂ ਵੀ ਉਸਨੂੰ ਫ਼ੋਨ ਕਰਦਾ ਤਾਂ ਉਹ ਉਸ ਦਾ ਫ਼ੋਨ ਰਿਸੀਵ ਨਾ ਕਰਦੀ। ਵਾਰ-ਵਾਰ ਫ਼ੋਨ ਕਰਨ ਤੋਂ ਬਾਅਦ ਉਹ ਉਸ ਦਾ ਫ਼ੋਨ ਚੁੱਕਦੀ ਤਾਂ ਖਾਹਮ ਖਾਹ ਜਿਹੀਆਂ ਗੱਲਾਂ ਕਰਦੀ।
ਪ੍ਰਭਾਤ ਸਮਝ ਨਹੀਂ ਪਾ ਰਿਹਾ ਸੀ ਕਿ ਪਿਛਲੇ 10 ਸਾਲਾਂ ਤੋਂ ਪਿਆਰ ਕਰਨ ਵਾਲੀ ਚਿੱਤਰਾ ਦੇ ਅੰਦਰ ਤਬਦੀਲੀ ਕਿਵੇਂ ਆ ਗਈ। ਪ੍ਰਭਾਤ ਦੇ ਇਨਕਾਰ ਕਰਨ ਦੇ ਬਾਵਜੂਦ ਵੀ ਉਹ ਵਟਸਐਪ ਅਤੇ ਫ਼ੇਸਬੁੱਕ ਤੇ ਪਤਾ ਨਹੀਂ ਕਿਸ ਕਿਸ ਨਾਲ ਚੈਟਿੰਗ ਕਰਦੀ ਰਹਿੰਦੀ। ਕਿਸੇ ਵੀ ਤਰ੍ਹਾਂ ਉਹ ਪ੍ਰਭਾਤ ਤੋਂ ਆਪਣਾ ਖਹਿੜਾ ਛੁਡਾਉਣਾ ਚਾਹੁੰਦੀ ਸੀ ਪਰ ਪ੍ਰਭਾਤ ਉਸਨੂੰ ਕਿਸੇ ਵੀ ਹਾਲ ਵਿੱਚ ਛੱਡਣ ਜਾਂ ਭੁੱਲਣ ਲਈ ਤਿਆਰ ਨਹੀਂ ਸੀ।
29 ਨਵੰਬਰ 2016 ਦੀ ਰਾਤ ਨੂੰ ਪ੍ਰਭਾਤ ਨੇ ਚਿੱਤਰਾ ਨਾਲ ਗੱਲ ਕਰਨ ਦੇ ਲਈ ਕਈ ਵਾਰ ਉਸ ਦਾ ਨੰਬਰ ਮਿਲਆਇਆ। ਪਹਿਲਾਂ ਤਾਂ ਉਸਦਾ ਫ਼ੋਨ ਬਿਜ਼ੀ ਆ ਰਿਹਾ ਸੀ ਪਰ ਬਾਅਦ ਵਿੱਚ ਉਹ ਸਵਿੱਚ ਆਫ਼ ਹੋ ਗਿਆ। ਪ੍ਰਭਾਤ ਨੇ ਸਵੇਰੇ ਉਠ ਕੇ ਫ਼ਿਰ ਤੋਂ ਉਸ ਦਾ ਮੋਬਾਇਲ ਨੰਬਰ ਡਾਇਲ ਕੀਤਾ, ਘੰਟੀ ਵੱਜਣ ਦੇ ਬਾਵਜੂਦ ਚਿੱਤਰਾ ਨੇ ਫ਼ੋਨ ਨਹੀਂ ਚੁੱਕਿਆ।
ਗੁੱਸੇ ਵਿੱਚ ਉਹ ਸਵੇਰੇ 8 ਵਜੇ ਹੀ ਆਪਣੇ ਘਰ ਤੋਂ ਨਿਕਲ ਗਿਆ ਅਤੇ ਦੁਕਾਨ ਖੋਲ੍ਹਣ ਤੋਂ ਬਾਅਦ ਸਿੱਧਾ ਚਿੱਤਰਾ ਦੇ ਕਮਰੇ ਵਿੱਚ ਪਹੁੰਚਿਆ। ਉਥੇ ਚਿੱਤਰਾ ਬਿਲਕੁਲ ਇਕੱਲੀ ਸੀ। ਮੋਬਾਇਲ ਰਿਸੀਵ ਨਾ ਕਰਨ ਦੀ ਗੱਲ ਨੂੰ ਲੈ ਕੇ ਝਗੜਨ ਲੱਗਿਆ। ਉਹਨਾਂ ਦਾ ਸ਼ੋਰ ਸੁਣ ਕੇ ਚਿੱਤਰਾ ਦਸ ਚਚੇਰਾ ਭਰਾ ਕੌਸ਼ਿਕ ਉਰਫ਼ ਗੋਲੂ ਉਠ ਗਿਆ।ਉਸ ਨੇ ਦੇਖਿਆ ਕਿ ਗੁੱਸੇ ਵਿੱਚ ਪ੍ਰਭਾਤ ਚਿੱਤਰਾ ਦੀ ਕੁੱਟਮਾਰ ਕਰ ਰਿਹਾ ਹੈ। ਉਸ ਨੇ ਰੋਕਣ ਦੀ ਕੋਸ਼ਿਬ ਕੀਤੀ। ਉਸ ਵਕਤ ਪ੍ਰਭਾਤ ਚਿੱਤਰਾ ਦਾ ਗਲਾ ਦਬਾਅ ਰਿਹਾ ਸੀ। ਗੋਲੂ ਨੇ ਦੱਸਿਆ ਕਿ ਉਸ ਨੇ ਚਿੱਤਰਾ ਦੀਦੀ ਨੂੰ ਬਚਾਉਣ ਦੀ ਕੋਸ਼ਿਬ ਕੀਤੀ ਤਾਂ ਪ੍ਰਭਾਤ ਉਸ ਨਾਲ ਉਲਝ ਗਿਆ ਅਤੇ ਹੱਥੋਪਾਈ ਕਰਨ ਲੱਗਿਆ।ਉਸੇ ਦੌਰਾਨ ਗੋਲੂ ਦੀ ਨਜ਼ਰ ਦੀਵਾਰ ਤੇ ਰੱਖੇ ਸਰੀਏ ਤੇ ਪਈ। ਕਿਸੇ ਤਰ੍ਹਾਂ ਉਸ ਨੇ ਪ੍ਰਭਾਤ ਦੇ ਚੁੰਗਲ ਤੋਂ ਖੁਦ ਨੂੰ ਛੁਡਾਇਆ ਤਾਂ ਪ੍ਰਭਾਤ ਚਿੱਤਰਾ ਨਾਲ ਭਿੜ ਗਿਆ। ਉਦੋਂ ਹੀ ਗੋਲੂ ਨੇ ਸਰੀਆ ਚੁੱਕਿਆ ਅਤੇ ਪ੍ਰਭਾਤ ਦੇ ਸਿਰ ਤੇ ਮਾਰਿਆ। ਇੱਕ ਦੋ ਵਾਰ ਹੋਰ ਕਰਨ ਤੇ ਪ੍ਰਭਾਤ ਹੇਠਾਂ ਡਿੱਗ ਗਿਆ ਤੇ ਮਰ ਗਿਆ।
ਇਸ ਤੋਂ ਬਾਅਦ ਦੋਵਾਂ ਨੇ ਇਕ ਰੱਸੀ ਗਲੇ ਨਾਲ ਬੰਨ੍ਹ ਕੇ ਉਸਨੂੰ ਕੁੰਡੇ ਨਾਲ ਲਟਕਾ ਦਿੱਤਾ ਤਾਂ ਜੋ ਮਾਮਲਾ ਆਤਮ ਹੱਤਿਆ ਦਾ ਲੱਗੇ। ਜਿੱਥੇ ਜਿੱਥੇ ਖੂਨ ਡਿੱਗਿਆ ਸੀ। ਉਸਨੂੰ ਸਾਫ਼ ਕਰਕੇ ਚੁਕੰਦਰ ਦਾ ਜੂਸ ਸੁੱਟ ਦਿੱਤਾ। ਫ਼ਿਰ ਦੋਵਾਂ ਨੇ ਰੋਣ ਦਾ ਲਾਲਾ ਕੀਤਾ। ਚਿੱਤਰਾ ਨੂੰ ਜਦੋਂ ਪਤਾ ਲੱਗਿਆ ਕਿ ਦੁਕਾਨ ਤੇ ਨੌਕਰ ਤਬਰੇਜ ਆ ਚੁੱਕਾ ਹੈ ਤਾਂ ਉਹ ਘਬਰਾਈ ਹੋਈ ਉਸ ਕੋਲ ਪਹੁੰਚ ਗਈ ਅਤੇ ਉਸਨੂੰ ਕਮਰੇ ਵਿੱਚ ਲਿਆ ਕੇ ਦੱਸਿਆ ਕਿ ਪ੍ਰਭਾਤ ਨੇ ਆਤਮ ਹੱਤਿਆ ਕਰ ਲਈ ਹੈ।
ਇੱਧਰ ਮ੍ਰਿਤਕ ਦੇ ਛੋਟੇ ਭਰਾ ਸੁਧੀਰ ਸਿੰਘ ਨੇ ਦੱਸਿਆ ਕਿ ਪ੍ਰਭਾਤ ਨੇ ਚਿੱਤਰਾ ਦੇ ਨਾਂ ਤੇ ਲੱਖਾਂ ਦੀ ਪ੍ਰਾਪਰਟੀ ਅਤੇ ਜਾਇਦਾਦ ਕਰ ਦਿੱਤੀ ਸੀ। ਪ੍ਰਭਾਤ ਉਸ ਤੋਂ ਪ੍ਰਾਪਰਟੀ ਵਾਪਸ ਨਾ ਮੰਗ ਲਵੇ, ਇਸ ਕਰਕੇ ਇਹਨਾਂ ਨੇ ਉਸਦੀ ਹੱਤਿਆ ਕਰ ਦਿੱਤੀ। ਇੱਧਰ ਚਿੱਤਰਾ ਦਾ ਕਹਿਣਾ ਹੈ ਕਿ ਉਹ ਪ੍ਰਭਾਤ ਨੂੰ ਪਿਆਰ ਨਹੀਂ ਕਰਦੀ ਸੀ।