ਹੈਦਰਾਬਾਦ— ਆਈ.ਪੀ.ਐੱਲ. 10 ਦੇ ਉਦਘਾਟਨ ਮੈਚ ‘ਚ ਪਿਛਲੇ ਚੈਂਪੀਅਨ ਸਨਰਾਈਜ਼ਰਜ਼ ਹੈਦਰਾਬਾਦ ਅਤੇ ਉਪ ਜੇਤੂ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਬੁੱਧਵਾਰ ਨੂੰ ਧਮਾਕੇਦਾਰ ਮੁਕਾਬਲਾ ਹੋਵੇਗਾ। ਹਾਲਾਂਕਿ ਇਸ ਮੈਚ ‘ਚ ਬੰਗਲੌਰ ਦੇ ਨਿਯਮਿਤ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਪਣੇ ਮੋਢੇ ਦੀ ਸੱਟ ਦੇ ਕਾਰਨ ਮੈਦਾਨ ‘ਚ ਖੇਡਣ ਲਈ ਨਹੀਂ ਉਤਰਨਗੇ।
ਵਿਰਾਟ ਨੂੰ ਆਸਟਰੇਲੀਆ ਦੇ ਖਿਲਾਫ ਸੀਰੀਜ਼ ‘ਚ ਸੱਜੇ ਮੋਢੇ ‘ਤੇ ਸੱਟ ਲਗ ਗਈ ਸੀ ਜਿਸ ਕਾਰਨ ਉਹ ਆਈ.ਪੀ.ਐੱਲ. ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਗਏ ਹਨ। ਵਿਰਾਟ ਦੀ ਗੈਰ ਮੌਜੂਦਗੀ ‘ਚ ਟੀਮ ਦੀ ਕਪਤਾਨੀ ਆਸਟਰੇਲੀਆਈ ਆਲਰਾਊਂਡਰ ਸ਼ੇਨ ਵਾਟਸਨ ਨੂੰ ਸੌਂਪੀ ਗਈ ਹੈ। ਇਹ ਦਿਲਚਸਪ ਹੋਵੇਗਾ ਕਿ ਇਸ ਮੁਕਾਬਲੇ ‘ਚ ਦੋਹਾਂ ਟੀਮਾਂ ਦੇ ਕਪਤਾਨ ਆਸਟਰੇਲੀਆਈ ਖਿਡਾਰੀ ਹਨ। ਹੈਦਰਾਬਾਦ ਦੀ ਕਪਤਾਨੀ ਆਸਟਰੇਲੀਆ ਦੇ ਧਮਾਕੇਦਾਰ ਓਪਨਰ ਡੇਵਿਡ ਓਪਨਰ ਦੇ ਹੱਥਾਂ ‘ਚ ਹੈ ਜੋ ਪਿਛਲੇ ਸੈਸ਼ਨ ‘ਚ ਵਿਰਾਟ ਦੇ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣੇ ਸਨ। ਵਾਰਨਰ ਨੇ ਹਾਲ ਹੀ ‘ਚ ਭਾਰਤ ‘ਚ 4 ਟੈਸਟ ਮੈਚਾਂ ਦੀ ਲੰਬੀ ਸੀਰੀਜ਼ ਖੇਡੀ ਸੀ ਪਰ ਇਸ ਸੀਰੀਜ਼ ‘ਚ ਉਨ੍ਹਾਂ ਦਾ ਬੱਲਾ ਸ਼ਾਂਤ ਰਿਹਾ ਸੀ।
ਵਾਰਨਰ ਨੇ ਆਖਰੀ ਮੈਚ ‘ਚ ਸੀਰੀਜ਼ ਦਾ ਆਪਣਾ ਅਰਧ ਸੈਂਕੜਾ ਬਣਾਇਆ ਸੀ। ਪਿਛਲੇ ਸੈਸ਼ਨ ‘ਚ 848 ਦੌੜਾਂ ਬਣਾਉਣ ਵਾਲੇ ਵਾਰਨਰ ਨੂੰ ਟਵੰਟੀ-20 ਦਾ ਫਾਰਮੈਟ ਬਹੁਤ ਰਾਸ ਆਉਂਦਾ ਹੈ ਅਤੇ ਹੈਦਰਾਬਾਦ ਨੂੰ ਉਮੀਦ ਰਹੇਹੀ ਕਿ ਉਸ ਦੇ ਕਪਤਾਨ ਦਾ ਬੱਲਾ ਫਿਰ ਤੋਂ ਦੌੜਾਂ ਬਣਾਉਣ ਲੱਗੇ।