ਪਰੇਰਾ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਸ਼੍ਰੀਲੰਕਾ ਨੇ ਪਹਿਲੇ ਟੀ-20 ‘ਚ ਬੰਗਲਾਦੇਸ਼ ਨੂੰ ਹਰਾਇਆ

ਕੋਲੰਬੋ— ਕੁਸਲ ਪਰੇਰਾ ਵੱਲੋਂ ਤੇਜ਼ੀ ਨਾਲ ਬਣਾਏ ਗਏ ਅਰਧ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਨੇ ਅੱਜ ਇੱਥੇ ਖੇਡੀ ਜਾ ਰਹੀ ਦੋ ਮੈਚਾਂ ਦੀ ਟਵੰਟੀ-20 ਕੌਮਾਂਤਰੀ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਪਰੇਰਾ ਨੇ 53 ਗੇਂਦਾਂ ‘ਚ 77 ਦੌੜਾਂ ਬਣਾਈਆਂ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਸ਼੍ਰੀਲੰਕਾ ਨੇ 18.5 ਓਵਰ ‘ਚ ਹੀ 4 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਬਣਾ ਲਈਆਂ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 6 ਵਿਕਟ ਦੇ ਨੁਕਸਾਨ ‘ਤੇ 155 ਦੌੜਾਂ ‘ਤੇ ਰੋਕ ਦਿੱਤਾ ਸੀ। ਸ਼੍ਰੀਲੰਕਾ ਦੀ ਮੈਚ ‘ਚ ਪਕੜ ਕਦੀ ਕਮਜ਼ੋਰ ਨਹੀਂ ਹੋਈ। ਪਰੇਰਾ ਅਤੇ ਕਪਤਾਨ ਉਪੁਲ ਥਰੰਗਾ ਨੇ ਪਹਿਲੇ ਵਿਕਟ ਦੇ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਬੰਗਾਲਦੇਸ਼ੀ ਕਪਤਾਨ ਮਸ਼ਰਫ ਮੁਰਤਜਾ ਦੇ 2 ਵਿਕਟਾਂ ਲੈਣ ਨਾਲ ਸ਼੍ਰੀਲੰਕਾ ਦੀ ਦੌੜਾਂ ਬਣਾਉਣ ਦੀ ਰਫਤਾਰ ਥੋੜ੍ਹੀ ਹੌਲੀ ਜ਼ਰੂਰ ਹੋਈ ਸੀ। ਪਰੇਰਾ ਨੇ ਆਪਣਾ ਪਹਿਲੀ ਪਾਰੀ ‘ਚ 9 ਚੌਕੇ ਅਤੇ ਇਕ ਛੱਕਾ ਲਗਾਇਆ। ਉਹ ਅੰਤਿਮ ਓਵਰ ‘ਚ ਮਿਡ ਆਫ ‘ਤੇ ਸੌਮਯ ਸਰਕਾਰ ਨੂੰ ਤਸਕਿਨ ਅਹਿਮਦ ਦੀ ਗੇਂਦ ‘ਤੇ ਕੈਚ ਦੇ ਬੈਠੇ। ਹਾਲਾਂਕਿ ਸੀਕਕੁੱਜ ਪ੍ਰਸੰਨ (22 ਅਜੇਤੂ) ਅਤੇ ਥਿਸਾਰਾ (4 ਨਾਟ ਆਊਟ) ਨੇ ਉਸੇ ਓਵਰ ‘ਚ ਖੇਡ ਖਤਮ ਕਰ ਦਿੱਤੀ।