ਅੰਮ੍ਰਿਤਸਰ— ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਦਾ ਅਪਮਾਨ ਹੋਇਆ ਹੈ। ਰਾਸ਼ਟਰੀ ਤਿਰੰਗੇ ਦੇ ਫਟਣ ਤੋਂ ਬਾਅਦ ਉਸ ਨੂੰ ਰਫੂ ਕਰ ਫਿਰ ਤੋਂ ਲਹਿਰਾ ਦਿੱਤਾ ਗਿਆ। ਅਟਾਰੀ ਬਾਰਡਰ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਪੰਜਵੀ ਵਾਰ ਫਟਣ ਤੋਂ ਬਾਅਦ ਵੀ ਲਹਿਰਾ ਰਿਹਾ ਹੈ। ਸੋਮਵਾਰ ਨੂੰ ਇਸ ਦੇ ਪੰਜਵੀਂ ਵਾਰ ਫਟਣ ਦੀ ਖਬਰ ਸਾਹਮਣੇ ਆਈ। ਪਤਾ ਲੱਗਿਆ ਕਿ ਜਦੋਂ ਇਹ ਰਾਸ਼ਟਰੀ ਤਿਰੰਗਾ ਜਦੋਂ ਚੌਥੀ ਵਾਰ ਫਟਿਆ ਸੀ ਤਾਂ ਰਫੂ ਕਰ ਕੇ ਉਸ ਨੂੰ ਦੁਬਾਰਾ ਫਹਿਰਾ ਦਿੱਤਾ ਗਿਆ। ਇਸ ਤੋਂ ਬਾਅਦ ਸੋਮਵਾਰ ਨੂੰ ਤੇਜ਼ ਹਵਾ ਅਤੇ ਰਾਤ ‘ਚ ਮੀਂਹ ਕਾਰਨ ਇਹ ਇਕ ਵਾਰ ਫਿਰ ਫਟ ਗਿਆ ਇਸ ਦੇ ਬਾਵਜੂਦ ਉਸ ਨੂੰ ਉਤਾਰਿਆ ਨਹੀਂ ਜਾ ਸਕਿਆ। ਇਹ ਤਿਰੰਗਾ ਬੀਤੀ 5 ਮਾਰਚ ਨੂੰ ਉਸ ਸਮੇਂ ਦੇ ਬਾਡੀ ਮੰਤਰੀ ਅਨਿਲ ਜੋਸ਼ੀ ਨੇ ਫਹਿਰਾਇਆ ਸੀ। ਹੁਣ ਇਸ ਤਿਰੰਗੇ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਕਾਨੂੰਨ ਦੇ ਜਾਣਕਾਰ ਕਹਿ ਰਹੇ ਹਨ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਤਿਰੰਗੇ ਦੀ ਦੇਖਭਾਲ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ ਜਾਂ ਜਿਸ ਕੰਪਨੀ ਨੇ ਤਿਰੰਗਾ ਫਹਿਰਾਉਣ ਦਾ ਠੇਕਾ ਲੈ ਰੱਖਿਆ ਸੀ, ਉਨ੍ਹਾਂ ਵਿਰੁੱਧ ਰਾਸ਼ਟਰੀ ਤਿਰੰਗੇ ਦੇ ਅਪਮਾਨ ਦੇ ਮਾਮਲੇ ‘ਚ ਕੇਸ ਦਰਜ ਹੋ ਸਕਦਾ ਹੈ।