ਲੁਧਿਆਣਾ : ਟ੍ਰੈਫਿਕ ਪੁਲਸ ਕਰਮਚਾਰੀਆਂ ਵੱਲੋਂ ਰਿਸ਼ਵਤ ਲੈਣ ਬਾਰੇ  ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕੀਤਾ ਗਿਆ ਸਟਿੰਗ ਇਨੀਂ ਦਿਨੀਂ ਕਾਫੀ ਚਰਚਾ ‘ਚ ਹੈ। ਉਥੇ ਲੋਕਲ ਬਾਡੀਜ਼ ਵਿਭਾਗ ‘ਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਨਵਜੋਤ ਸਿੱਧੂ ਵੀ ਆਉਣ ਵਾਲੇ ਦਿਨਾਂ ‘ਚ ਸਟਿੰਗ ਕਰ ਸਕਦੇ ਹਨ, ਜਿਸ ਦੇ ਸੰਕੇਤ ਉਹ ਚਾਰਜ ਸੰਭਾਲਣ ਵਾਲੇ ਦਿਨ ਹੀ ਅਫਸਰਾਂ ਨੂੰ ਦੇ ਚੁੱਕੇ ਹਨ। ਸਿੱਧੂ ਮੁਤਾਬਕ ਲੋਕਲ ਬਾਡੀਜ਼ ਵਿਭਾਗ ‘ਚ ਭ੍ਰਿਸ਼ਟਾਚਾਰ ਸਿਖਰ ‘ਤੇ ਹੈ, ਜਿਸ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਮਿਲਣ ਦੇ ਇਲਾਵਾ ਰੁਟੀਨ ਦੇ ਕੰਮ ਕਰਵਾਉਣ ‘ਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਧੂ ਵੱਲੋਂ ਹੈੱਡ ਆਫਿਸ ਦੇ ਅਫਸਰਾਂ ਨੂੰ ਦੋ ਟੁੱਕ ਕਹਿ ਦਿੱਤਾ ਗਿਆ ਹੈ ਕਿ ਪਲਾਟਾਂ ਦੀ ਅਲਾਟਮੈਂਟ ਆਦਿ ਸਬੰਧੀ ਫਾਈਲਾਂ ਨੂੰ ਬਿਨਾਂ ਵਜਾ ਨਾ ਲਟਕਾਇਆ ਜਾਵੇ, ਕਿਉਂਕਿ ਇਨਾਂ ਕੰਮਾਂ ਲਈ ਪਹਿਲਾਂ ਵੱਡੇ ਪੱਧਰ ‘ਤੇ ਰਿਸ਼ਵਤਖੋਰੀ ਹੁੰਦੀ ਸੀ ਪਰ ਹੁਣ ਅਫਸਰ ਸੁਧਰ ਜਾਣ, ਨਹੀਂ ਤਾਂ ਉਨਾਂ ਕੋਲ ਸਟਿੰਗ ਕਰਨ ਲਈ ਲੋਕ ਮੌਜੂਦ ਹਨ, ਜਿਸ ਗੱਲ ਦਾ ਖੌਫ ਅਫਸਰਾਂ ‘ਚ ਦੇਖਣ ਨੂੰ ਮਿਲ ਰਿਹਾ ਹੈ।