ਨਵੀਂ ਦਿੱਲੀ— ਭਾਜਪਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਦਰਜ ਕਰਵਾਏ ਗਏ ਮਾਣਹਾਨੀ ਦੇ ਕੇਸ ‘ਚ ਕੇਜਰੀਵਾਲ ਦੇ ਵਕੀਲ ਰਾਮ ਜੇਠਮਲਾਨੀ ਨੂੰ ਸਰਕਾਰੀ ਖਰਚ ਤੋਂ ਫੀਸ ਚੁਕਾਉਣ ਦਾ ਆਰੋਪ ਲਗਾਇਆ ਹੈ, ਜਿਸ ਦੇ ਬਾਅਦ ਇਸ ਮੁੱਦੇ ‘ਤੇ ਰਾਜਨੀਤੀ ਗਰਮਾ ਗਈ ਹੈ। ਇਸ ਮਾਮਲੇ ‘ਚ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਵੀ ਕੇਜਰੀਵਾਲ ‘ਤੇ ਨਿਸ਼ਾਨਾ ਕੱਸਿਆ ਹੈ। ਗਿਰਿਰਾਜ ਨੇ ਭਾਜਪਾ ਬੁਲਾਰੇ ਤਜਿੰਦਰ ਬੱਗਾ ਨੇ ਟ੍ਰਵੀਟ ਨੂੰ ਰਿਟ੍ਰਵੀਟ ਕਰਦੇ ਹੋਏ ਲਿਖਿਆ ਕਿ ‘ਕਮਾਲ ਦਾ ਆਦਮੀ ਹੈ ਇਹ ਤਾਂ’। ਦਿੱਲੀ ‘ਚ ਜਨਤਾ ਦੇ ਪੈਸੇ ‘ਤੇ ਇੰਨੀ ਮੌਜ ਮਸਤੀ ਤਾਂ ਸ਼ਾਇਦ ਮੁਗਲਾਂ ਨੇ ਵੀ ਨਹੀਂ ਕੀਤੀ ਹੋਵੇਗੀ। ਸਾਰੇ ਮਿਲ ਕੇ ਕੇਜਰੀਵਾਲ ਨੂੰ ਪ੍ਰਣਾਮ ਕਰੋ।
ਭਾਜਪਾ ਨੇ ਆਰੋਪ ਲਗਾਇਆ ਕਿ ਕੇਜਰੀਵਾਲ ਨੇ ਜੇਟਲੀ ਵੱਲੋਂ ਦਰਜ ਕਰਾਏ ਗਏ ਅਪਰਾਧਿਕ ਮਾਣਹਾਨੀ ਕੇਸ ਦਾ ਕਾਨੂੰਨੀ ਖਰਚਾ ਸਰਕਾਰੀ ਖਜ਼ਾਨੇ ਤੋਂ ਚੁਕਾਉਣਾ ਚਾਹੁੰਦੇ ਹਨ। ਇਸ ਸੰਬੰਧ ‘ਚ ਦਿੱਲੀ ਸਰਕਾਰ ਨੇ ਲੈਫੀਟਨੈਂਟ ਗਵਰਨਰ ਅਨਿਲ ਬੈਜਲ ਨੂੰ ਖੱਤ ਲਿਖ ਕੇ ਦਿੱਲੀ ਸੀ.ਐਮ ਦੇ ਕਾਨੂੰਨੀ ਖਰਚਿਆਂ ਦੇ ਬਿਲਾ ਦਾ ਭੁਗਤਾਨ ਕਰਨ ਨੂੰ ਕਿਹਾ ਹੈ।
ਅਰੁਣ ਜੇਤਲੀ ਨੇ ਕੇਜਰੀਵਾਲ ਅਤੇ ਹੋਰ ਆਪ ਨੇਤਾਵਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਕੇਜਰੀਵਾਲ ਵੱਲੋਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਇਸ ਕੇਸ ‘ਚ ਪੈਰਵੀ ਕਰ ਰਹੇ ਹਨ। ਜੇਟਲੀ ਦਾ ਆਰੋਪ ਹੈ ਕਿ ਕੇਜਰੀਵਾਲ, ਕੁਮਾਰ ਵਿਸ਼ਵਾਸ, ਆਸ਼ੂਤੋਸ਼, ਸੰਜੈ ਸਿੰਘ, ਰਾਘਵ ਚੱਡਾ ਅਤੇ ਦੀਪਕ ਬਾਜਪੇਈ ਨੇ ਡੀ.ਡੀ.ਸੀ.ਏ ਮਾਮਲੇ ‘ਚ ਗਲਤ ਆਰੋਪ ਉਨ੍ਹਾਂ ‘ਤੇ ਲਗਾਏ ਹਨ, ਜਿਸ ਨਾਲ ਉਨ੍ਹਾਂ ਦੀ ਚਰਿੱਤਰ ਨੂੰ ਨੁਕਸਾਨ ਪਹੁੰਚਿਆ ਹੈ। ਜੇਟਲੀ ਨੇ 13 ਸਾਲਾਂ ਤੱਕ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ ਦੀ ਅਗਵਾਈ ਕੀਤੀ ਸੀ। ਦਿੱਲੀ ‘ਚ ਸੱਤਾਰੂੜ ਆਪ ਨੇ ਜੇਟਲੀ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾਏ ਹਨ।