ਈ.ਡੀ ਵੱਲੋਂ ਵੀਰਭੱਦਰ ਦੇ ਪਰਿਵਾਰ ਦਾ ਫਾਰਮ ਹਾਊਸ ਜ਼ਬਤ

ਨਵੀਂ ਦਿੱਲੀ – ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ| ਇਸ ਦੌਰਾਨ ਅੱਜ ਈ.ਡੀ ਵੱਲੋਂ ਵੀਰਭੱਦਰ ਸਿੰਘ ਦੇ ਪਰਿਵਾਰ ਦਾ ਫਾਰਮ ਹਾਊਸ ਈ.ਡੀ ਵੱਲੋਂ ਸੀਲ ਕਰ ਦਿੱਤਾ ਗਿਆ| ਇਸ ਫਾਰਮ ਹਾਊਸ ਦੀ ਕੁੱਲ ਕੀਮਤ 29 ਕਰੋੜ ਦੱਸੀ ਜਾ ਰਹੀ ਹੈ|