ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇਤਾ ਸੰਜੈ ਸਿੰਘ ਨੂੰ ਇਕ ਮਹਿਲਾ ਵਰਕਰ ਨੇ ਕਥਿਤ ਤੌਰ ‘ਤੇ ਥੱਪੜ ਮਾਰ ਦਿੱਤਾ। ਮੀਡੀਆ ਰਿਪੋਰਟ ਮੁਤਾਬਕ ਐਮ.ਸੀ.ਡੀ ਚੋਣਾਂ ਲਈ ਕੀਤੇ ਜਾ ਰਹੇ ਰੋਡ ਸ਼ੋਅ ਦੇ ਦੌਰਾਨ ਇਹ ਘਟਨਾ ਹੋਈ ਹੈ। ਹੁਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਸਿੰਘ ਨੂੰ ਮਹਿਲਾ ਵਰਕਰ ਨੇ ਥੱਪੜ ਕਿਉਂ ਮਾਰਿਆ ਹੈ।
ਸੰਜੈ ਸਿੰਘ ਹਮੇਸ਼ਾ ਸੁਰਖੀਆਂ ‘ਚ ਰਹੇ ਹਨ। ਇਸ ਤੋਂ ਪਹਿਲੇ ਪਠਾਨਕੋਟ ਜ਼ਿਲੇ ਦੇ ਵਿਧਾਨ ਸਭਾ ਹਲਕਾ ਭੋਆ ਨਾਲ ਸੰਬੰਧੀ ਆਪ ਦੇ ਪਹਿਲੇ ਉਮੀਦਵਾਰ ਵਿਨੋਦ ਕੁਮਾਰ ਵੱਲੋਂ ਆਪ ਨੇਤਾ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਕਥਿਤ ਤੌਰ ‘ਤੇ 1 ਕਰੋੜ ਰੁਪਏ ਮੰਗਣ ਦਾ ਆਰੋਪ ਲਗਾਇਆ ਸੀ।