ਜਲੰਧਰ — ਜਲੰਧਰ ਪੁਲਸ ਨੇ ਨਾਭਾ ਜੇਲ ਕਾਂਡ ਤੋਂ ਫਰਾਰ ਹੋਏ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਪੁਲਸ ਨੇ ਖਤਰਨਾਕ ਗੈਂਗਸਟਰ ਅਮਨ ਸਿੰਘ ਟੋਡਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਨਾਭਾ ਦੇ ਉੱਚ ਸੁਰੱਖਿਆ ਵਾਲੀ ਜੇਲ ਤੋਂ ਪੁਲਸ ਦੀ ਵਰਦੀ ‘ਚ ਆਏ 8-10 ਹਥਿਆਰਬੰਦ ਲੋਕਾਂ ਨੇ ਜੇਲ ‘ਤੇ ਹਮਲਾ ਕਰ ਕੇ ਖਾਲੀਸਤਾਨੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ, ਵਿੱਕੀ ਗੋਂਡਰ ਗੁਰਪ੍ਰੀਤ ਸਿੰਘ ਨੀਟਾ ਦਿਓਲ, ਵਿਕਰਮਜੀਤ ਬਿੱਕੀ ਤੇ ਅਮਨ ਸਿੰਘ ਟੋਡਾ ਨੂੰ ਛੁਡਾ ਲੈ ਗਏ ਸਨ। ਜਲੰਧਰ ਪੁਲਸ ਨੇ ਅਮਨ ਟੋਡਾ ਨੂੰ ਗ੍ਰਿਫਤਾਰ ਕਰ ਲਿਆ ਹੈ।