ਨਵੀਂ ਦਿੱਲੀ— ਭਾਰਤੀ ਮੂਲ ਦੀ ਔਰਤ ਨੂੰ ਫ੍ਰੈਂਕਫਰਟ ਏਅਰਪੋਰਟ ‘ਤੇ ਸੁਰੱਖਿਆ ਜਾਂਚ ਦੇ ਨਾਮ ‘ਤੇ ਕੱਪੜੇ ਉਤਾਰਨ ਨੂੰ ਕਿਹਾ ਗਿਆ। ਔਰਤ ਦਾ ਆਰੋਪ ਹੈ ਉਸ ਦੇ ਨਾਲ ਨਸਲੀ ਭੇਦਭਾਵ ਕੀਤਾ ਗਿਆ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਥੋਂ ਦੇ ਸੰਬੰਧਿਤ ਦੂਤ ਰਵੀਸ਼ ਕੁਮਾਰ ਤੋਂ ਰਿਪੋਰਟ ਮੰਗੀ ਹੈ। ਆਇਸਲੈਂਡ ਦੇ ਰੇਕਜਾਵਿਕ ‘ਚ ਰਹਿਣ ਵਾਲੀ ਸ਼ਰੂਤੀ ਨੇ ਆਇਸਲੈਂਡ ਦੇ ਵਾਸੀ ਨਾਲ ਵਿਆਹ ਕੀਤਾ ਹੈ।
ਉਸ ਨੇ ਪੂਰੀ ਘਟਨਾ ਨੂੰ ਆਪਣੀ ਫੇਸਬੁੱਕ ਪੋਸਟ ‘ਤੇ ਬਿਆਨ ਕੀਤੀ ਹੈ। ਉਸ ਨੇ ਕਿਹਾ ਕਿ ਉਹ ਆਪਣੇ ਪਤੀ ਅਤੇ 4 ਸਾਲਾਂ ਬੇਟੀ ਨਾਲ ਬੰਗਲੁਰੂ ਤੋਂ ਆਇਸਲੈਂਡ ਜਾ ਰਹੀ ਸੀ। ਰਸਤੇ ‘ਚ ਜਰਮਨ ਏਅਰਪੋਰਟ ‘ਤੇ ਉਸ ਨੂੰ ਲਾਈਨ ਤੋਂ ਬਾਹਰ ਕੱਢ ਲਿਆ ਗਿਆ ਅਤੇ ਸੁਰੱਖਿਆ ਜਾਂਚ ਲਈ ਕਮਰੇ ‘ਚ ਆਉਣ ਲਈ ਕਿਹਾ। ਉਸ ਕਮਰੇ ‘ਚ ਉਸ ਦੇ ਕੱਪੜੇ ਚੁੱਕਣ ਅਤੇ ਉਤਾਰਨ ਲਈ ਕਿਹਾ ਗਿਆ ਤਾਂ ਜੋ ਅਧਿਕਾਰੀ ਇਹ ਜਾਂਚ ਕਰ ਸਕਣ ਕਿ ਕੱਪੜੇ ਹੇਠਾਂ ਕੁਝ ਛੁਪਾ ਕੇ ਤਾਂ ਨਹੀਂ ਲੈ ਕੇ ਜਾ ਰਹੀ। ਸ਼ਰੂਤੀ ਨੇ ਕਿਹਾ ਇਹ ਸਭ ਕੁਝ ਉਸ ਦੀ 4 ਸਾਲਾਂ ਬੱਚੀ ਦੀ ਅੱਖਾਂ ਦੇ ਸਾਹਮਣੇ ਹੋਇਆ ਹੈ।
ਸ਼ਰੂਤੀ ਨੇ ਫੇਸਬੁੱਕ ਪੋਸਟ ‘ਚ ਲਿਖਿਆ ਕਿ ਉਦੋਂ ਬਹੁਤ ਹੈਰਾਨੀ ਹੋਈ ਜਦੋਂ ਉਸ ਦਾ ਆਇਸਲੈਂਡ ਵਾਸੀ ਪਤੀ ਅੰਦਰ ਆਇਆ। ਉਸ ਨੂੰ ਦੇਖ ਕੇ ਜਾਂਚ ਅਧਿਕਾਰੀਆਂ ਦਾ ਸੁਭਾਅ ਬਦਲ ਗਿਆ। ਉਸ ਦੇ ਬਾਅਦ ਪੂਰੀ ਘਟਨਾ ਮਾਮੂਲੀ ਜਾਂਚ ਬਣ ਕੇ ਰਹਿ ਗਈ। ਪੇਸ਼ੇ ‘ਚ ਭਵਨ ਨਿਰਮਾਤਾ ਸ਼ਰੂਤੀ ਨੇ ਕਿਹਾ ਕਿ ਜੇਕਰ ਸਾਥ ‘ਚ ਕੋਈ ਯੂਰਪੀ ਮਿੱਤਰ ਨਹੀਂ ਹੋ ਤਾਂ ਅਸੀਂ ਬ੍ਰਾਊਨ ਹਮੇਸ਼ਾ ਸ਼ੱਕ ਦੇ ਘੇਰੇ ‘ਚ ਰਹਿੰਦੇ ਹਾਂ। ਉਸ ਨੇ ਆਰੋਪ ਲਗਾਇਆ ਹੈ ਕਿ ਮੈਨੂੰ ਅਕਸਰ ਭੀੜ ‘ਚ ਜਾਂਚ ਲਈ ਕੱਢ ਲਿਆ ਜਾਂਦਾ ਹੈ।