ਚੰਡੀਗੜ – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪਹਿਲੀ ਅਪ੍ਰੈਲ ਨੂੰ ਚੰਡੀਗੜ ਸਥਿੱਤ ਸੂਬਾ ਦਫ਼ਤਰ ਵਿਚ ਤਿੰਨ ਵੱਖ-ਵੱਖ ਮੀਟਿੰਗਾਂ ਬੁਲਾਈਆਂ ਹਨ। ਇਨ•ਾਂ ਬੈਠਕਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਰਾਮਲਾਲ ਅਤੇ ਪੰਜਾਬ ਭਾਜਪਾ ਦੇ ਪ੍ਰਭਾਰੀ ਪ੍ਰਭਾਤ ਝਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇਂ।
ਬੈਠਕ ਦੀ ਜਾਣਕਾਰੀ ਦਿੰਦੇ ਹੋਏ ਸੂਬਾ ਸਕੱਤਰ ਭਾਜਪਾ ਵਿਨੀਤ ਜੋਸ਼ੀ ਨੇ ਕਿਹਾ ਕਿ ਸਬਤੋਂ ਪਹਿਲਾਂ ਕੋਰ ਗਰੁੱਪ ਦੀ ਬੈਠਕ ਹੋਵੇਗੀ, ਉਸਤੋਂ ਬਾਅਦ 23 ਵਿਧਾਨਸਭਾ ਉਮੀਦਵਾਰਾਂ ਦੀ ਬੈਠਕ ਅਤੇ ਅੰਤਿਮ ਵਿਚ ਸੂਬਾ ਆਹੁਦੇਦਾਰਾਂ, ਜਿਲਾ ਪ੍ਰਧਾਨਾਂ ਅਤੇ ਮੋਰਚਿਆਂ ਦੇ ਸੂਬਾ ਪ੍ਰਧਾਨਾਂ ਦੀ ਬੈਠਕ ਹੋਵੇਗੀ।
ਜੋਸ਼ੀ ਨੇ ਅੱਗੇ ਦੱਸਿਆ ਕਿ ਵਿਧਾਨਸਭਾ ਚੋਣਾਂ ਤੋਂ ਬਾਅਦ ਇਹ ਸੂਬਾ ਆਹੁਦੇਦਾਰਾਂ ਅਤੇ ਜਿਲਾ ਪ੍ਰਧਾਨਾਂ ਦੀ ਤੀਜੀ ਮੀਟਿੰਗ, 23 ਵਿਧਾਨਸਭਾ ਦੇ ਉਮੀਦਵਾਰਾਂ ਦੀ ਦੂਜੀ ਮੀਟਿੰਗ ਅਤੇ ਕੋਰ ਗਰੁੱਪ ਦੀ ਪਹਿਲੀ ਮੀਟਿੰਗ ਹੋਵੇਗੀ।