ਡਰੱਗਜ਼ ‘ਤੇ ਬਣੀ ਐਸ.ਟੀ.ਐਫ ‘ਚ ਹਰਪ੍ਰੀਤ ਸਿੱਧੂ ਨੇ ਸੰਭਾਲਿਆ ਕਾਰਜਭਾਰ

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਗਠਿਤ ਡਰੱਗਸ ਤੇ ਕਾਬੂ ਪਾਉਣ ਲਈ ਬਣਾਏ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਵਿਚ ਏ.ਡੀ.ਜੀ.ਪੀ ਹਰਪ੍ਰੀਤ ਸਿੱਧੂ ਨੇ ਅੱਜ ਪ੍ਰਮੁੱਖ ਦੇ ਰੂਪ ਵਿਚ ਕਾਰਜਭਾਰ ਸੰਭਾਲ ਲਿਆ ਹੈ| ਐਸ.ਟੀ.ਐਫ ਪੁਲਿਸ ਮੁੱਖ ਸੈਂਟਰ ਅਤੇ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੋਂ ਕੰਮ ਕਰੇਗਾ| ਪੰਜਾਬ ਸਰਕਾਰ ਨੇ ਰਾਜ ਵਿਚ ਨਸ਼ੇ ਉਤੇ ਕਾਬੂ ਪਾਉਣ ਲਈ ਐਸ.ਟੀ.ਐਫ ਦਾ ਗਠਨ ਕੀਤਾ ਹੈ|
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਨਸ਼ੇ ਤੇ ਕਾਬੂ ਪਾਉਣ ਲਈ ਸਿੱਧੂ ਨੂੰ ਪੂਰੀ ਛੁੱਟੀ ਦਿੱਤੀ ਗਈ ਹੈ|