ਕਸ਼ਮੀਰੀ ਲੋਕ ਪਾਕਿਸਤਾਨ ਦੇ ਝਾਂਸੇ ‘ਚ ਨਾ ਆਉਣ : ਰਾਜਨਾਥ ਸਿੰਘ

ਨਵੀਂ ਦਿੱਲੀ  – ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ਵਿਚ ਕਸ਼ਮੀਰੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਬਹਿਕਾਵੇ ਵਿਚ ਨਾ ਆਉਣ| ਦੱਸਣਯੋਗ ਹੈ ਕਿ ਰਾਜਨਾਥ ਦਾ ਇਹ ਬਿਆਨ ਬੀਤੇ ਦਿਨੀਂ ਭਾਰਤੀ ਸੈਨਿਕਾਂ ਉਤੇ ਕੁਝ ਨੌਜਵਾਨਾਂ ਵੱਲੋਂ ਕੀਤੇ ਗਏ ਪਥਰਾਅ ਤੋਂ ਬਾਅਦ ਆਇਆ ਹੈ|
ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕਸ਼ਮੀਰ ਵਿਚ ਹਾਲਾਤ ਖਰਾਬ ਕੀਤੇ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਸਾਡੇ ਜਵਾਨ ਇਨ੍ਹਾਂ ਹਾਲਾਤਾਂ ਸੁਧਾਰ ਲੈਣਗੇ|