ਬਗਦਾਦ : ਆਤਮਘਾਤੀ ਹਮਲੇ ਵਿੱਚ 15 ਵਿਅਕਤੀਆਂ ਦੀ ਮੌਤ

ਬਗਦਾਦ – ਦੱਖਣੀ ਬਗਦਾਦ ਵਿੱਚ ਪੁਲੀਸ ਨਾਕੇ ਨੂੰ ਨਿਸ਼ਾਨਾ ਬਣ ਕੇ ਕੀਤੇ ਗਏ ਆਤਮਘਾਤੀ ਟਰੱਕ ਹਮਲੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਤਕਰੀਬਨ 45 ਲੋਕ ਜ਼ਖਮੀ ਹੋ ਗਏ| ਹਮਲਾਵਰ ਨੇ ਧਮਾਕਿਆਂ ਨਾਲ ਭਰੇ ਇਕ ਤੇਲ ਦੇ ਟੈਂਕਰ ਨਾਲ ਖੁਦ ਨੂੰ ਉਡਾ ਲਿਆ| ਮਰਨ ਵਾਲਿਆਂ ਵਿੱਚ ਤਿੰਨ ਪੁਲੀਸ ਕਰਮਚਾਰੀ ਹਨ ਜਦੋਂਕਿ ਬਾਕੀ ਨਾਗਰਿਕ ਹਨ|