ਟਰੰਪ ਦੀ ਧੀ ਬਣੇਗੀ ਆਪਣੇ ਪਿਤਾ ਦੀ ਸਲਾਹਕਾਰ

ਵਾਸ਼ਿੰਗਟਨ  – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੱਡੀ ਧੀ ਇਵਾਂਕਾ ਟਰੰਪ ਵ੍ਹਾਈਟ ਹਾਊਸ ਵਿੱਚ ਆਪਣੇ ਪਿਤਾ ਦੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰੇਗੀ| ਵ੍ਹਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿੱਚ ਇਵਾਂਕਾ ਬਿਨਾਂ ਤਨਖਾਹ ਦੇ ਕੰਮ ਕਰੇਗੀ| ਉਨ੍ਹਾਂ ਦੇ ਪਤੀ ਜੈਰੇਡ ਕੁਸ਼ਮਰ ਮੌਜੂਦਾ ਸਮੇਂ ਵਿੱਚ ਟਰੰਪ ਦੇ ਉਚ ਸਲਾਹਕਾਰ ਹਨ| ਇਵਾਂਕਾ ਨੇ ਪਿਛਲੇ ਹਫਤੇ ਕਿਹਾ ਹੈ ਕਿ ਉਹ ਆਪਣੇ ਲਈ ਗੈਰ-ਰਸਮੀ ਤੌਰ ਤੇ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ|