ਨਵੀਂ ਦਿੱਲੀ : ਮਾਰਚ ਮਹੀਨਾ ਖਤਮ ਹੁੰਦਿਆਂ ਹੀ ਦੇਸ਼ ਭਰ ਦੇ ਉਤਰੀ ਸੂਬਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉਪਰ ਪਹੁੰਚਣਾ ਸ਼ੁਰੂ ਹੋ ਗਿਆ ਹੈ| ਝੁਲਸਾ ਦੇਣ ਵਾਲੀ ਇਸ ਗਰਮੀ ਕਾਰਨ ਨਾ ਕੇਵਲ ਲੋਕ ਹੀ ਪ੍ਰੇਸ਼ਾਨ ਹੋ ਰਹੇ ਹਨ, ਬਲਕਿ ਜਾਨਵਰਾਂ ਉਤੇ ਵੀ ਇਸ ਗਰਮੀ ਦੀ ਮਾਰ ਪੈ ਰਹੀ ਹੈ|
ਪੰਜਾਬ, ਦਿੱਲੀ, ਉਤਰ ਪ੍ਰਦੇਸ਼, ਹਰਿਆਣਾ ਵਿਚ ਗਰਮੀ ਦੇ ਕਾਰਨ ਲੋਕ ਬੇਹਾਲ ਹੋਣੇ ਸ਼ੁਰੂ ਹੋ ਗਏ ਹਨ| ਦੂਸਰੇ ਪਾਸੇ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਦਾ ਤਾਪਮਾਨ ਅੱਜ 44 ਡਿਗਰੀ ਸੈਲਸੀਅਸ ਤੱਕ ਜਾ ਪਹੁੰਚਿਆ|