ਆਸਟ੍ਰੇਲੀਆ ਕ੍ਰਿਕਟਰਾਂ ਬਾਰੇ ਮੇਰੇ ਬਿਆਨ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ : ਵਿਰਾਟ ਕੋਹਲੀ

ਨਵੀਂ ਦਿੱਲੀ : ਹਾਲੀਆ ਆਸਟ੍ਰੇਲੀਆ ਸੀਰੀਜ਼ ਭਾਰਤੀ ਕਪਤਾਨ ਵਿਰਾਟ ਕੋਹਲੀ ਬੇਹੱਦ ਨਿਰਾਸ਼ਾਜਨਕ ਰਹੀ| ਇਕ ਪਾਸੇ ਜਿਥੇ ਵਿਰਾਟ ਕੋਹਲੀ ਦਾ ਇਸ ਲੜੀ ਵਿਚ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ, ਉਥੇ ਰਾਂਚੀ ਟੈਸਟ ਵਿਚ ਉਸ ਨੂੰ ਮੋਢੇ ਉਤੇ ਸੱਟ ਲੱਗਣ ਕਾਰਨ ਚੌਥੇ ਟੈਸਟ ਮੈਚ ਤੋਂ ਬਾਹਰ ਵੀ ਹੋਣਾ ਪਿਆ| ਇਸ ਦੌਰਾਨ ਵਿਰਾਟ ਕੋਹਲੀ ਆਪਣੇ ਇਕ ਬਿਆਨ ਨੂੰ ਲੈ ਕੇ ਵੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਹਨ| ਵਿਰਾਟ ਕੋਹਲੀ ਨੇ ਧਰਮਸ਼ਾਲਾ ਟੈਸਟ ਤੋਂ ਬਾਅਦ ਕਿਹਾ ਸੀ ਕਿ ਆਸਟ੍ਰੇਲੀਆਈ ਕ੍ਰਿਕਟਰ ਦੋਸਤੀ ਦੇ ਲਾਇਕ ਨਹੀਂ ਹਨ| ਇਸ ਬਿਆਨ ਤੋਂ ਬਾਅਦ ਸਾਬਕਾ ਕ੍ਰਿਕਟਰਾਂ ਮਾਰਕ ਟੇਲਰ ਅਤੇ ਡੀਨ ਜੋਂਸ ਨੇ ਵਿਰਾਟ ਦੀ ਆਲੋਚਨਾ ਕੀਤੀ ਹੈ|
ਦੂਸਰੇ ਪਾਸੇ ਵਿਰਾਟ ਕੋਹਲੀ ਨੇ ਆਪਣੇ ਇਸ ਬਿਆਨ ਤੇ ਸਫਾਈ ਪੇਸ਼ ਕਰਦਿਆਂ ਕਿਹਾ ਕਿ ਦੋਸਤੀ ਵਾਲੇ ਇਸ ਬਿਆਨ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਨਾ ਕੇਵਲ ਚੰਗੇ ਕ੍ਰਿਕਟਰ ਹਨ, ਬਲਕਿ ਉਹ ਉਨ੍ਹਾਂ ਦੇ ਚੰਗੇ ਮਿੱਤਰ ਵੀ ਹਨ|