ਜੇਟਲੀ ਮਾਣਹਾਨੀ ਮਾਮਲੇ ‘ਚ ਕੇਜਰੀਵਾਲ ‘ਤੇ ਚੱਲੇਗਾ ਟ੍ਰਾਇਲ

ਨਵੀਂ ਦਿੱਲੀ  : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਵਿਚ ਅੱਜ ਉਸ ਸਮੇਂ ਵਧ ਗਈਆਂ ਜਦੋਂ ਅਦਾਲਤ ਨੇ ਅਰੁਣ ਜੇਟਲੀ ਮਾਣਹਾਨੀ ਕੇਸ ਵਿਚ ਉਨ੍ਹਾਂ ਖਿਲਾਫ ਟ੍ਰਾਇਲ ਚਲਾਉਣ ਦਾ ਆਦੇਸ਼ ਦੇ ਦਿੱਤਾ| ਪਟਿਆਲਾ ਕੋਰਟ ਨੇ ਆਪਣਾ ਇਹ ਫੈਸਲਾ ਸੁਣਾਉਂਦਿਆਂ ਕੇਸ ਦੀ ਅਗਲੀ ਸੁਣਵਾਈ 20 ਮਈ ਉਤੇ ਪਾ ਦਿੱਤੀ ਹੈ|
ਵਰਣਨਯੋਗ ਹੈ ਕਿ ਕੇਜਰੀਵਾਲ ਤੇ ਆਪ ਦੇ ਪੰਜ ਨੇਤਾਵਾਂ ਨੇ ਅਰੁਣ ਜੇਟਲੀ ਉਤੇ ਇਹ ਦੋਸ਼ ਲਾਇਆ ਸੀ ਕਿ ਡੀ.ਡੀ.ਸੀ.ਏ ਦਾ ਪ੍ਰਧਾਨ ਰਹਿੰਦਿਆਂ ਉਨ੍ਹਾਂ ਨੇ ਵਿੱਤੀ ਗੜਬੜੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਜੇਟਲੀ ਨੇ ਉਨ੍ਹਾਂ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕੇਜਰੀਵਾਲ ਅਤੇ 5 ਆਪ ਨੇਤਾਵਾਂ ਉਤੇ ਮਾਣਹਾਨੀ ਦਾ ਦੋਸ਼ ਲਗਾਇਆ ਹੈ ਅਤੇ 10 ਕਰੋੜ ਦੇ ਹਰਜਾਨੇ ਦੀ ਮੰਗ ਕੀਤੀ ਹੈ|