ਸੰਸਦ ਮੈਂਬਰ ਗਾਇਕਵਾੜ ‘ਤੇ ਏਅਰਲਾਈਨਸ ਕੰਪਨੀਆਂ ਨੇ ਲਾਇਆ ਬੈਨ

ਮੁੰਬਈ  : ਏਅਰ ਇੰਡੀਆ ਦੇ ਸਟਾਫ ਮੈਂਬਰ ਨੂੰ ਚੱਪਲ ਮਾਰਨ ਵਾਲੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਖਿਲਾਫ ਏਅਰਲਾਈਨਸ ਕੰਪਨੀਆਂ ਨੇ ਸਖਤ ਰੁਖ ਅਖਤਿਆਰ ਕਰਦਿਆਂ ਉਨ੍ਹਾਂ ਦੇ ਹਵਾਈ ਸਫਰ ਉਤੇ ਬੈਨ ਲਾ ਦਿੱਤਾ ਹੈ| ਵਿਸਤਾਰਾ ਅਤੇ ਏਅਰ ਏਸ਼ੀਆ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ|
ਦੂਸਰੇ ਪਾਸੇ ਏਅਰ ਇੰਡੀਆ ਨੇ ਗਾਇਕਵਾੜ ਦੇ ਦਿੱਲੀ ਤੋਂ ਪੁਣਾ ਪਰਤਣ ਦੇ ਟਿਕਟ ਨੂੰ ਰੱਦ ਕਰ ਦਿੱਤਾ ਹੈ|