ਕੈਪਟਨ ਅਮਰਿੰਦਰ ਤੇ ਹੋਰਨਾਂ ਨੇ ਸਹੁੰ ਚੁੱਕ ਕੇ 15ਵੀਂ ਵਿਧਾਨ ਸਭਾ ਦੇ ਪਹਿਲੇ ਸਮਾਗਮ ਦੀ ਕੀਤੀ ਸ਼ੁਰੂਆਤ

ਚੰਡੀਗੜ੍ਹ : 15ਵੀਂ ਪੰਜਾਬ ਵਿਧਾਨ ਸਭਾ ਦਾ ਪਲੇਠਾ ਸੈਸ਼ਨ ਅੱਜ ਦੁਪਹਿਰ 2 ਵਜੇ ਸ਼ੁਰੂ ਹੋਇਆ| ਇਸ ਮੌਕੇ ਪ੍ਰੋਟਮ ਸਪੀਕਰ ਰਾਣਾ ਕੇ.ਪੀ ਸਿੰਘ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਨੂੰ ਵਿਧਾਇਕ ਬਣਨ ਵਜੋਂ ਸਹੁੰ ਚੁਕਾਈ| ਅੱਜ ਸਪੀਕਰ ਤੇ ਦਰਸ਼ਕ ਗੈਲਰੀਆਂ ਖਚਾਖਚ ਭਰੀਆਂ ਹੋਈਆਂ ਸਨ|
ਅਧਿਕਾਰੀਆਂ ਦੀ ਗੈਲਰੀ ‘ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਹੋਰ ਉਚ ਅਧਿਕਾਰੀਆਂ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ ਤੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਵੀ ਹਾਜ਼ਰ ਸਨ| ਸਪੀਕਰ ਗੈਲਰੀ ਵਿਚ ਸ. ਲਾਲ ਸਿੰਘ, ਕਰਨਪਾਲ ਸਿੰਘ ਸੇਖੋਂ ਤੇ ਮੇਜਰ ਅਮਰਦੀਪ ਸਿੰਘ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਵੀ ਹਾਜ਼ਰ ਸਨ| ਇਨ੍ਹਾਂ ਤੋਂ ਇਲਾਵਾ ਇਕ ਦਰਸ਼ਕ ਗੈਲਰੀ ਵਿਚ ਕੈਪਟਨ ਸੰਦੀਪ ਸੰਧੂ ਸਿਆਸੀ ਸਕੱਤਰ ਤੇ ਮਨਦੀਪ ਸਿੰਘ ਸਿੱਧੂ ਓ.ਐਸ.ਡੀ ਮੁੱਖ ਮੰਤਰੀ ਵੀ ਬੈਠੇ ਹੋਏ ਸਨ|