ਸ਼ਿਵਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਨੇ ਏਅਰ ਇੰਡੀਆ ਦੇ ਸਟਾਫ ਨੂੰ ਚੱਪਲ ਨਾਲ ਕੁੱਟਿਆ

ਮੁੰਬਈ : ਸ਼ਿਵਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਉਤੇ ਏਅਰ ਇੰਡੀਆ ਦੇ ਸਟਾਫ ਨੂੰ ਚੱਪਲ ਨਾਲ ਕੁੱਟਣ ਦਾ ਦੋਸ਼ ਲੱਗਿਆ ਹੈ| ਇਸ ਦੌਰਾਨ ਖੁਦ ਰਵਿੰਦਰ ਗਾਇਕਵਾੜ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਹਾਂ ਮੈਂ ਸਟਾਫ ਨੂੰ ਕੁੱਟਿਆ ਹੈ| ਉਨ੍ਹਾਂ ਕਿਹਾ ਕਿ ਮੇਰੇ ਨਾਲ ਬਤਮੀਜ਼ੀ ਕੀਤੀ ਗਈ, ਕੀ ਤੁਸੀਂ ਮੇਰੇ ਤੋਂ ਉਮੀਦ ਕਰਦੇ ਹੋ ਕਿ ਮੈਂ ਚੁੱਪਚਾਪ ਉਨ੍ਹਾਂ ਦੀਆਂ ਗਾਲ੍ਹਾਂ ਸੁਣਦਾ|