ਰਾਜੌਰੀ ਗਾਰਡਨ ਹਲਕੇ ਦੇ ਲੋਕ ਸਰਵ ਪੱਖੀ ਵਿਕਾਸ ਵਾਸਤੇ ਭਾਜਪਾ ਨੂੰ ਵੋਟ ਪਾਉਣਗੇ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਹਲਕੇ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹੱਕ ਵਿਚ ਲਹਿਰ ਚਲ ਰਹੀ ਹੈ ਅਤੇ ਹਲਕੇ ਦੇ ਲੋਕ ਹਲਕੇ ਦੇ ਸਰਵ ਪੱਖੀ ਵਿਕਾਸ ਵਾਸਤੇ ਭਾਜਪਾ ਨੂੰ ਵੋਟਾਂ ਪਾਉਣਗੇ।
ਇਥੇ ਵੱਖ ਵੱਖ ਚੋਣ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਲਾਕੇ ਵਿਚ ਜਿਸ ਤਰ•ਾਂ ਦਾ ਭਰਪੂਰ ਹੁੰਗਾਰਾ ਉਹਨਾਂ ਨੂੰ ਮਿਲ ਰਿਹਾ ਹੈ, ਉਹ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਲੋਕ ਭਾਜਪਾ ਦੀਆਂ ਵਿਕਾਸ ਪੱਖੀ ਤ ਭਲਾਈ ਪੱਖੀ ਗਤੀਵਿਧੀਆਂ ਲਈ ਵੋਟਾਂ ਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਅਜਿਹੇ ਯੁੱਗ ਨੂੰ ਵੇਖ ਰਹੇ ਹਨ ਜਿਥੇ ਪ੍ਰਧਾਨ ਮੰਤਰੀ ਦੇਸ਼ ਦ ਸਭ ਤੋਂ ਲੋਕਪ੍ਰਿਅ ਵਿਅਕਤੀ ਹੈ ਕਿਉਂਕਿ ਉਸਨੇ ਆਪਣਾ ਸਾਰਾ ਜੀਵਨ  ਦੇਸ਼ ਦੀ ਸ਼ਾਂਤੀ, ਪ੍ਰਗਤੀ ਤੇ ਵਿਕਾਸ ਨੂੰ ਸਮਰਪਿਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉੱਤਰ ਪ੍ਰਦਸ਼ ਤੇ ਉੱਤਰਾਖੰਡ ਦੇ ਲੋਕਾਂ ਵੱਲੋਂ ਦਿੱਤੇ ਲਾ ਮਿਸਾਲ ਫਤਵੇ ਤੇ ਮਣੀਪੁਰ ਅਤੇ ਗੋਆ ਵਿਚ ਭਾਜਪਾ ਸਰਕਾਰਾਂ ਦੀ ਸਥਾਪਨਾ ਇਸ ਗੱਲ ਦੇ ਸੰਕੇਤ ਹਨ ਕਿ ਦੇਸ਼ ਦੇ ਲੋਕ ਭਾਰਤ ਨੂੰ ਦੁਨੀਆ ਦੇ ਸਿਖਰ ‘ਤੇ ਵੇਖਣਾ ਚਾਹੁੰਦੇ ਹਨ ਅਤੇ ਸਿਰਫ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੀ ਦੇਸ਼ ਦੀ ਇਸ ਪ੍ਰਾਪਤੀ ਲਈ ਅਗਵਾਈ  ਕਰ ਸਕਦੇ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਰਾਜੌਰੀ ਗਾਰਡਨ ਹਲਕੇ ਵਿਚ ਵੀ ਲੋਕਾਂ ਦੀਆਂ ਇਹੀ ਭਾਵਨਾਵਾਂ ਹਨ ਜੋ ਇਲਾਕੇ ਦੀ ਪ੍ਰਗਤੀ ਤੇ ਵਿਕਾਸ ਚਾਹੁੰਦੇ ਹਨ ਤੇ ਚਾਹੁੰਦੇ ਹਨ ਕਿ ਲੋਕਾਂ ਦੀ ਭਲਾਈ ਵਾਸਤੇ ਕਦਮ ਚੁੱਕੇ ਜਾਣ। ਉਹਨਾਂ ਕਿਹਾ ਕਿ ਉਹਨਾਂ ਪਿਛਲੇ ਸਮੇਂ ਦੌਰਾਨ ਖਾਸ ਤੌਰ ‘ਤੇ ਹਲਕੇ ਦੇ ਵਿਧਾਇਕ ਵਜੋਂ ਲੋਕਾਂ ਲਈ ਕਾਫੀ ਮਿਹਨਤ ਕੀਤੀ ਜਦਕਿ ਉਹਨਾਂ ਦੇ ਵਿਰੋਧੀ ਇਸ ਕਾਰਗੁਜ਼ਾਰੀ ਦੀ ਕਿਤੇ ਵੀ ਬਰਾਬਰੀ ਨਹੀਂ ਕਰ ਸਕਦੇ।
ਸ੍ਰੀ ਸਿਰਸਾ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਵੱਲੋਂ ਇਸ ਅਰਸੇ ਦੌਰਾਨ ਦਿੱਤੀ ਗਈ ਹਮਾਇਤ ਲਈ ਲੋਕਾਂ ਦੇ ਧੰਨਵਾਦੀ ਹਨ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਐਤਕੀਂ ਉਹਨਾਂ ਨੂੰ ਵੋਟ ਦੇਣਗੇ ਤਾਂ ਕਿ ਇਸ ਹਲਕੇ ਨੂੰ ਦਿੱਲੀ ਰਾਜ ਦਾ ਇਕ ਨਮੂਨੇ ਦਾ ਹਲਕਾ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਮਨ ਬਣਾ ਲਿਆ ਹੈ ਤੇ ਉਹ ਸਿਰਫ ਵੋਟਾਂ ਵਾਲੇ ਦਿਨ ਦੀ ਉਡੀਕ ਕਰ ਰਹੇ ਹਨ ਤਾਂ ਕਿ ਆਪਣੀ ਟੀਚਾ ਪੂਰਾ ਕਰ ਸਕਣ।