ਕੈਪਟਨ ਅਮਰਿੰਦਰ ਸਿੰਘ ਸਰਕਾਰ ਸੰਸਦੀ ਸਕੱਤਰਾਂ ਦੀ ਨਿਯੁਕਤੀ ਬਾਰੇ ਲਿਆਵੇਗੀ ਕਾਨੂੰਨ

ਚੰਡੀਗੜ – ਪੰਜਾਬ ਸਰਕਾਰ ਛੇਤੀ ਹੀ ਸੰਸਦੀ ਸਕੱਤਰਾਂ ਦੀ ਨਿਯੁਕਤੀ ਸਬੰਧੀ ਇਕ ਕਾਨੂੰਨ ਲਿਆਵੇਗੀ ਅਤੇ ਇਨ•ਾਂ ਸੰਸਦੀ ਸਕੱਤਰਾਂ ਨੂੰ ਵੱਖ-ਵੱਖ ਮੰਤਰੀਆਂ ਨਾਲ ਲਗਾਇਆ  ਜਾਵੇਗਾ।
ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਕੈਪ’ਟਨ ਅਮਰਿੰਦਰ ਸਿੰਘ ਨੇ ਇੱਕ ਟੀ.ਵੀ. ਇੰਟਰਵਿਊ ਦੌਰਾਨ ਕੀਤਾ।
ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਆਪਣੀਆਂ ਆਖਰੀ ਚੋਣਾਂ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਸਦੀ ਸਕੱਤਰਾਂ ਦੀ ਨਿਯੁਕਤੀ ਸਬੰਧੀ ਸਰਕਾਰ ਇਕ ਬਿੱਲ ਲਿਆਵੇਗੀ। ਇਹ ਸੰਸਦੀ ਸਕੱਤਰ ਮੰਤਰੀਆਂ ਦੇ ਨਾਲ ਕੰਮ ਕਰਕੇ ਭਵਿੱਖ ਦੇ ਮੰਤਰੀਆਂ ਵਜੋਂ ਤਿਆਰ ਹੋਣਗੇ। ਉਨ•ਾਂ ਕਿਹਾ ਕਿ ਭਾਰਤ ਨੌਜਵਾਨਾਂ ਦਾ ਦੇਸ਼ ਹੈ ਅਤੇ ਇਸ ਨਾਲ ਨੌਜਵਾਨਾਂ ਨੂੰ ਸਿਖਾਉਣ ਵਿੱਚ ਮਦਦ ਮਿਲੇਗੀ ਜਿਸ ਨਾਲ ਉਹ ਅਗਲੇ ਕੁਝ ਸਾਲਾਂ ਦੌਰਾਨ ਮੰਤਰੀਆਂ ਵਜੋਂ ਕੰਮ ਚਲਾਉਣ ਦੇ ਸਮਰੱਥ ਹੋ ਜਾਣਗੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਉਨ•ਾਂ ਦੀ ਪਾਰਟੀ ਉਨ•ਾਂ ਦੇ ਕਾਰਜਕਾਲ ਦੇ ਆਖਰੀ ਸਾਲ ਦੌਰਾਨ ਉਨ•ਾਂ ਦੇ ਉਤਰਾਧਿਕਾਰੀ ਦੀ ਚੋਣ ਕਰ ਲਵੇ ਤਾਂ ਉਨ•ਾਂ ਨੂੰ ਖੁਸ਼ੀ ਹੋਵੇਗੀ ਕਿਉਂਕਿ ਉਹ ਆਪਣੀ ਇਹ ਮਿਆਦ ਖ਼ਤਮ ਹੋਣ ਦੇ ਬਾਅਦ ਸਿਆਸੀ ਸਰਗਰਮੀ ਛੱਡ ਦੇਣਗੇ।