ਕਸ਼ਮੀਰ ਦੀਆਂ ਸੜਕਾਂ ‘ਤੇ ਭਾਜਪਾ ਦੀ ਜਿੱਤ ਦਾ ਜਸ਼ਨ, ਲੋਕਾਂ ਨੇ ਲਾਏ ਨਾਅਰੇ

ਸ਼੍ਰੀ ਨਗਰ—ਉੱਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦਾ ਜਸ਼ਨ ਕਸ਼ਮੀਰ ‘ਚ ਮਨਾਇਆ ਜਾ ਰਿਹਾ ਹੈ। ਜਿੱਤ ਦੇ ਨਾਰੇ ਸ਼੍ਰੀ ਨਗਰ ਦੀਆਂ ਸੜਕਾ ‘ਤੇ ਗੂਜੇ ਤਾਂ ਸਾਰਾ ਸ਼੍ਰੀ ਨਗਰ ਮੋਦੀ ਜੀ ਦੇ ਰੰਗ ‘ਚ ਰੰਗਦਾ ਨਜ਼ਰ ਆਇਆ। ਲੋਕਾਂ ਨੇ ਸੜਕ ‘ਤੇ ਢੋਲ ਵਜ੍ਹਾਂ ਕੇ ਅਤੇ ਭਾਜਪਾ ਦੇ ਝੰਡੇ ਲਹਿਰਾ ਕੇ ਜਸ਼ਨ ਮਨਾਇਆ। ਸ਼੍ਰੀ ਨਗਰ ‘ਚ ਖਰਾਬ ਮੌਸਮ ਦੇ ਬਾਅਦ ਵੀ ਲੋਕ ਸੜਕਾਂ ‘ਤੇ ਆਏ ਅਤੇ ਇੱਕ ਦੂਸਰੇ ਨੂੰ ਮਿਠਾਈ ਵੰਡੀ। ਪਾਟਕੇ ਚਲਾਏ ਅਤੇ ਇੱਕ ਦੂਸਰੇ ਨੂੰ ਜਿੱਤ ਦੀ ਵਧਾਈ ਦਿੱਤੀ । ਭਾਜਪਾ ਦੇ ਮੀਡੀਆ ਇੰਚਾਰਜ ਅਲਤਾਫ ਠਾਕੁਰ ਨੇ ਕਿਹਾ ਕਿ ਲੋਕ ਭਾਜਪਾ ਦੀ ਵਿਕਾਸ ਨੀਤੀ ਤੋਂ ਖੁਸ਼ ਹਨ।
ਸੀ.ਐਮ ਮਹਿਬੂਬਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ‘ਚ ਜਿੱਤ ਦੀ ਵਧਾਈ ਦਿੱਤੀ। ਉਨਾਂ ਨੇ ਕਿਹਾ ਕਿ ਮੋਦੀ ਜੀ ਨੇ ਵਿਕਾਸ ਏਜੇਂਡੇ ‘ਤੇ ਜਨਤਾ ਨੇ ਆਪਣੀ ਮੋਹਰ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਿਆ ਹੈ।