ਉਤਰਾਖੰਡ ‘ਚ ਲੋਹਾਘਾਟ ਸੀਟ ਦੇ ਇਕ ਪੋਲਿੰਗ ਕੇਂਦਰ ‘ਤੇ ਫਿਰ ਤੋਂ ਪੋਲਿੰਗ ਦੇ ਹੁਕਮ

ਦੇਹਰਾਦੂਨ :  ਚੋਣ ਕਮਿਸ਼ਨ ਨੇ ਉਤਰਾਖੰਡ ‘ਚ ਲੋਹਾਘਾਟ ਵਿਧਾਨ ਸਭਾ ਸੀਟ ਦੇ ਇਕ ਪੋਲਿੰਗ ਕੇਂਦਰ ‘ਤੇ ਫਿਰ ਤੋਂ ਪੋਲਿੰਗ ਕਰਾਈ ਜਾਣ ਦੇ ਹੁਕਮ ਦਿੱਤੇ ਹਨ। ਇੱਥੇ ਈ. ਵੀ. ਐੱਮ. ‘ਚ ਗੜਬੜੀ ਦੇ ਕਾਰਨ ਵਿਚਕਾਰ ਹੀ ਵੋਟਾਂ ਦੀ ਗਿਣਤੀ ਰੋਕਣੀ ਪਈ ਸੀ। ਰਾਜ ਦੇ ਚੋਣ ਦਫਤਰ ਨੇ ਕੱਲ ਰਾਤ ਇੱਥੇ ਕਿਹਾ ਕਿ ਇੱਥੋਂ ਦੇ ਸਰਕਾਰੀ ਇੰਟਰ ਕਾਲਜ ‘ਚ ਪੋਲਿੰਗ ਕੇਂਦਰ ਦੀ ਸੰਖਿਆ 128 ‘ਤੇ ਫਿਰ ‘ਤੋਂ ਪੋਲਿੰਗ ਦੇ ਹੁਕਮ ਦਿੱਤੇ ਗਏ ਹਨ। ਇੱਥੇ ਤਕਨੀਕੀ ਗੜਬੜੀ ਦੇ ਕਾਰਨ ਈ. ਵੀ. ਐੱਮ. ਨੇ ਨਤੀਜੇ ਦਿਖਾਉਣਾ ਬੰਦ ਕਰ ਦਿੱਤਾ ਸੀ, ਜਿਸ ਤੋਂ ਪ੍ਰਸ਼ਾਸਨ ਨੂੰ ਵੋਟਾਂ ਦੀ ਗਿਣਤੀ ਰੋਕਣੀ ਪਈ ਸੀ। ਦਫਤਰ ਨੇ ਕਿਹਾ ਕਿ 15 ਮਾਰਚ ਨੂੰ ਫਿਰ ਤੋਂ ਪੋਲਿੰਗ ਕਰਾਈ ਜਾਵੇਗੀ। ਉਸੇ ਸ਼ਾਮ ਨੂੰ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਐਲਾਨ ਕੀਤਾ ਜਾਵੇਗਾ। ਜਦੋਂ ਈ. ਵੀ. ਐੱਮ. ਬੰਦ ਹੋਈ ਸੀ ਤਾਂ ਭਾਜਪਾ ਉਮੀਦਵਾਰ ਪੂਰਨ ਸਿੰਘ ਫਰਿਆਲ ਆਪਣੀ ਕਰੀਬੀ ਮੁਕਾਬਲੇਬਾਜ਼ ਕਾਂਗਰਸ ਦੇ ਖੁਸ਼ਾਲ ਸਿੰਘ ਤੋਂ 450 ਵੋਟਾਂ ਤੋਂ ਅੱਗੇ ਚੱਲ ਰਹੇ ਸਨ। ਭਾਜਪਾ ਨੇ ਉਤਰਾਖੰਡ ਵਿਧਾਨ ਸਭਾ ਚੋਣਾਂ ‘ਚ ਵੱਡੀ ਜਿੱਤ ਦਰਜ ਕਰਦੇ ਹੋਏ 70 ‘ਚੋਂ 56 ਸੀਟਾਂ ‘ਤੇ ਕਬਜ਼ਾ ਕੀਤਾ ਹੈ, ਜਦਕਿ ਕਾਂਗਰਸ ਕੇਵਲ 11 ਸੀਟਾਂ ‘ਤੇ ਖਤਮ ਹੋ ਗਈ ਸੀ।