ਪੰਜਾਬ ‘ਚ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਸਖਤ ਪ੍ਰਬੰਧ

ਚੰਡੀਗੜ੍ਹ – ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਤਿਆਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ| ਇਸ ਦੌਰਾਨ ਵੋਟਾਂ ਦੀ ਗਿਣਤੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ| ਮੁੱਖ ਚੋਣ ਅਫਸਰ ਪੰਜਾਬ ਸ੍ਰੀ ਵੀ.ਕੇ ਸਿੰਘ ਨੇ ਦੱਸਿਆ ਕਿ 117 ਵਿਧਾਨ ਸਭਾ ਹਲਕਿਆਂ ਵਿਚ ਹੋਈ ਵੋਟਿੰਗ ਦੀ ਗਿਣਤੀ ਦਾ ਕੰਮ ਸੂਬੇ ਦੇ 27 ਸਥਾਨਾਂ ਉਤੇ ਸਥਾਪਿਤ ਕੀਤੇ 54 ਕੇਂਦਰਾਂ ਵਿਚ ਹੋਵੇਗਾ| ਉਨ੍ਹਾਂ ਕਿਹਾ ਕਿ ਇਸ ਕਾਰਜ ਵਿਚ 14 ਹਜ਼ਾਰ ਤੋਂ ਵੱਧ ਮੁਲਾਜ਼ਮ ਡਿਊਟੀ ਨਿਭਾਉਣਗੇ| ਪੰਜਾਬ ਵਿਚ ਸਥਿਤ ਜ਼ਿਲ੍ਹਾ ਚੋਣ ਦਫਤਰਾਂ ਸਮੇਤ ਅਹਿਮ ਜਨਤਕ ਥਾਵਾਂ ਅਤੇ ਮਾਲਜ਼ ਵਿਚ ਨਤੀਜੇ ਲਾਈਵ ਦਿਖਾਉਣ ਲਈ ਟੀ.ਵੀ ਸਕ੍ਰੀਨਾਂ ਲਾਈਆਂ ਜਾਣਗੀਆਂ| ਉਨ੍ਹਾਂ ਕਿਹਾ ਕਿ ਇਹ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਵੀ ਨਾਲ ਦੀ ਨਾਲ ਦੇਖੇ ਜਾ ਸਕਣਗੇ|