ਪਾਕਿਸਤਾਨੀ ਸੰਸਦ ‘ਚ ਹਿੰਦੂ ਮੈਰਿਜ ਬਿੱਲ ਪਾਸ

ਇਸਲਾਮਾਬਾਦ : ਪਾਕਿਸਤਾਨੀ ਸੰਸਦ ਵਿਚ ਅੱਜ ਹਿੰਦੂ ਮੈਰਿਜ ਬਿੱਲ ਪਾਸ ਹੋ ਗਿਆ| ਇਸ ਬਿੱਲ ਨੂੰ ਕੁਝ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਅੱਜ ਪਾਸ ਕਰ ਦਿੱਤਾ ਗਿਆ| ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਵਿਚ ਵਸਣ ਵਾਲੇ ਹਿੰਦੂਆਂ ਵਿਚ ਭਾਰੀ ਉਤਸ਼ਾਹ ਹੈ|