ਦਿੱਲੀ ‘ਚ ਏ.ਟੀ.ਐੱਮ ਵਿਚੋਂ ਫਿਰ ਨਿਕਲਿਆ 2000 ਦਾ ਚੂਰਨ ਵਾਲਾ ਨੋਟ

ਨਵੀਂ ਦਿੱਲੀ  : ਦਿੱਲੀ ਵਿਚ ਇਕ ਵਿਅਕਤੀ ਨੇ ਜਦੋਂ ਏ.ਟੀ.ਐਮ ਵਿਚੋਂ ਪੈਸੇ ਕਢਵਾਏ ਤਾਂ ਉਹ ਉਸ ਸਮੇਂ ਹੱਕਾ-ਬੱਕਾ ਰਹਿ ਗਿਆ, ਜਦੋਂ ਉਸ ਦੇ ਹੱਥ ਵਿਚ 2000 ਰੁਪਏ ਦੇ ਅਸਲੀ ਨੋਟ ਦੀ ਬਜਾਏ 2 ਹਜ਼ਾਰ ਦਾ ਨਕਲੀ ਨੋਟ ਸੀ| ਇਸ ਨੋਟ ਉਤੇ ਲਿਖਿਆ ਸੀ ਚੂਰਨ ਲੇਬਲ| ਇਸ ਵਿਅਕਤੀ ਵੱਲੋਂ ਬੈਂਕ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਦਿੱਲੀ ਦੇ ਹੀ ਏ.ਟੀ.ਐਮ ਵਿਚੋਂ ਦੋ ਹਜ਼ਾਰ ਦਾ ਨਕਲੀ ਨੋਟ ਨਿਕਲਿਆ ਸੀ, ਜਿਸ ਉਤੇ ਚਿਲਡਰਨ ਬੈਂਕ ਲਿਖਿਆ ਹੋਇਆ ਸੀ| ਹਾਲਾਂਕਿ ਉਸ ਸਮੇਂ ਅਧਿਕਾਰੀਆਂ ਨੇ ਇਹ ਭਰੋਸਾ ਦਿਵਾਇਆ ਸੀ ਕਿ ਇਸ ਤਰ੍ਹਾਂ ਦੁਬਾਰਾ ਨਹੀਂ ਹੋਵੇਗਾ ਪਰ ਤਾਜ਼ਾ ਘਟਨਾ ਨੇ ਨਾ ਕੇਵਲ ਬੈਂਕ ਸਿਸਟਮ ਬਲਕਿ ਸਰਕਾਰ ਦੇ ਐਲਾਨਾਂ ਉਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ|