ਉੱਤਰ ਪ੍ਰਦੇਸ਼, ਮਨੀਪੁਰ, ਉੱਤਰਾਖੰਡ ਤੇ ਗੋਆ ‘ਚ ਵੀ ਕੱਲ੍ਹ ਹੋਵੇਗਾ ਚੋਣ ਨਤੀਜਿਆਂ ਦਾ ਐਲਾਨ

ਨਵੀਂ ਦਿੱਲੀ : ਪੰਜਾਬ ਸਮੇਤ ਪੰਜ ਸੂਬਿਆਂ ਉੱਤਰ ਪ੍ਰਦੇਸ਼, ਮਨੀਪੁਰ, ਉੱਤਰਾਖੰਡ ਤੇ ਗੋਆ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ 11 ਮਾਰਚ ਨੂੰ ਐਲਾਨ ਜਾਣਗੇ| ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਦੁਪਹਿਰ ਤੱਕ ਸਥਿਤੀ ਵਿਚ ਸਾਫ ਹੋ ਜਾਵੇਗੀ ਕਿ ਕਿਹੜੇ ਸੂਬੇ ਵਿਚ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ|
ਚੋਣ ਸਰਵੇਖਣਾਂ ਅਨੁਸਾਰ ਉਤਰ ਪ੍ਰਦੇਸ਼, ਗੋਆ ਅਤੇ ਉਤਰਾਖੰਡ ਵਿਚ ਜਿਥੇ ਭਾਜਪਾ ਦੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਮਨੀਪੁਰ ਵਿਚ ਭਾਜਪਾ ਅਤੇ ਕਾਂਗਰਸ ਵਿਚਾਲੇ ਟੱਕਰ ਹੈ|