ਅੱਜਕਲ ਕੁਲਫੀ ਹਰ ਉਮਰ ਦਾ ਵਿਅਕਤੀ ਪਸੰਦ ਕਰਦਾ ਹੈ। ਇਹ ਖਾਣ ‘ਚ ਤਾਂ ਸਵਾਦ ਹੁੰਦੀ ਹੀ ਹੈ, ਨਾਲ ਹੀ ਸਿਹਤ ਲਈ ਵੀ ਚੰਗੀ ਹੁੰਦੀ ਹੈ। ਇਸ ਨੂੰ ਬਣਾਉਣਾ ਬਹੁਤ ਆਸਾਨ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਬਦਾਮ ਕੁਲਫ਼ੀ ਬਣਾਉਣ ਦੀ ਵਿਧੀ ਬਾਰੇ ਦੱਸ ਰਹੇ ਹਾਂ।
ਸਮੱਗਰੀ
-ਦੋ ਕੱਪ ਬਰੀਕ ਕੱਟਿਆ ਹੋਇਆ ਬਦਾਮ
-ਦੋ ਕੱਪ ਗਾੜਾ ਦੁੱਧ
-ਅੱਧਾ ਕੱਪ ਦੁੱਧ
-ਅੱਠ ਵੱਡੇ ਚਮਚ ਕਰੀਮ
-ਇੱਕ ਛੋਟਾ ਚਮਚ ਕੇਸਰ
-ਇੱਕ ਵੱਡਾ ਚਮਚ ਪੂਰਾ ਬਦਾਮ
ਵਿਧੀ-
1. ਇੱਕ ਵੱਡੇ ਭਾਂਡੇ ‘ਚ ਬਦਾਮ, ਕਰੀਮ ਅਤੇ ਗਾੜੇ ਦੁੱਧ ਨੂੰ ਚੰਗੀ ਤਰ੍ਹਾਂ ਫੈਂਟ ਕੇ ਇਸਦਾ ਗਾੜਾ ਪੇਸਟ ਬਣਾ ਲਵੋ।
2. ਘੱਟ ਗੈਸ ਤੇ ਇੱਕ ਕੜਾਹੀ ‘ਚ ਦੁੱਧ ਉਬਲਣਾ ਰੱਖ ਦਿਉ। ਇਸ ‘ਚ ਕੇਸਰ ਵੀ ਪਾ ਦਿਉ।
3. ਜਦੋਂ ਕੇਸਰ, ਦੁੱਧ ‘ਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਅਤੇ ਦੁੱਧ ਦਾ ਰੰਗ ਬਦਲ ਜਾਵੇ ਤਾਂ ਗੈਸ ਬੰਦ ਕਰ ਦਿਉ। ਹੁਣ ਇਸ ਨੂੰ ਠੰਡਾ ਹੋਣ ਦਿਉ।
4. ਹੁਣ ਕੇਸਰ ਵਾਲੇ ਦੁੱਧ ਨੂੰ ਤਿਆਰ ਪੇਸਟ ਨਾਲ ਮਿਲਾ ਦਿਉ।
5. ਘੱਟ ਗੈਸ ‘ਤੇ ਤਵੇ ਉੱਤੇ ਪੂਰੇ ਬਦਾਮ ਨੂੰ ਸੁੱਕਾ ਭੁੰਨ ਲਿਉ ਅਤੇ ਬਾਅਦ ‘ਚ ਬਰੀਕ ਕੱਟ ਲਵੋ।
6.ਇਨ੍ਹਾਂ ‘ਚੋਂ ਕੁਝ ਬਦਾਮ ਕੁਲਫੀ ਮਿਸ਼ਰਨ ‘ਚ ਮਿਲਾ ਦਿਉ ਅਤੇ ਕੁਝ ਸਜਾਵਟ ਲਈ ਵੱਖਰੇ ਰੱਖ ਲਵੋ।
7. ਹੁਣ ਇਸ ਤਿਆਰ ਮਿਸ਼ਰਣ ਨੂੰ ਕੁਲਫੀ ਦੇ ਸਾਂਚੇ ‘ਚ ਪਾ ਦਿਉ ਅਤੇ ਢੱਕਣ ਲਗਾ ਕੇ ਲਗਭਗ ਚਾਰ ਘੰਟਿਆਂ ਲਈ ਫਰਿੱਜ਼ ‘ਚ ਰੱਖ ਦਿਉ।
8. ਚਾਰ ਘੰਟੇ ਬਾਅਦ ਕੁਲਫੀ ਨੂੰ ਸਾਂਚੇ ‘ਚੋਂ ਕੱਢ ਲਵੋ ਅਤੇ ਭੁੰਨੇ ਹੋਏ ਬਦਾਮ ਅਤੇ ਕੇਸਰ ਨਾਲ ਸਜਾ ਕੇ ਠੰਡਾ-ਠੰਡਾ ਖਾਣ ਨੂੰ ਦੇਵੋ।