ਗਾਜਰ ਦਾ ਅਚਾਰ

ਜਿਆਦਾਤਰ ਲੋਕਾਂ ਨੂੰ ਖਾਣੇ ਨਾਲ ਅਚਾਰ ਖਾਣਾ ਕਾਫੀ ਪਸੰਦ ਹੁੰਦਾ ਹੈ। ਇਸ ਨਾਲ ਭੋਜਨ ਦਾ ਸਵਾਦ ਵੱਧ ਜਾਂਦਾ ਹੈ। ਜੇਕਰ ਗਾਜਰ ਦਾ ਅਚਾਰ ਮਿਲ ਜਾਵੇ ਤਾਂ ਕੀ ਗੱਲ ਹੈ। ਅੱਜਕਲ ਗਾਜਰ ਆਮ ਮਿਲ ਜਾਂਦੀ ਹੈ। ਗਾਜਰ ਦਾ ਅਚਾਰ ਸਵਾਦ ਵੀ ਹੁੰਦਾ ਹੈ ਅਤੇ ਸਿਹਤ ਲਈ ਵੀ ਵਧੀਆ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਗਾਜਰ ਦਾ ਅਚਾਰ ਬਨਾਉਣ ਦੀ ਰੈਸਿਪੀ ਬਾਰੇ ਦਸਾਂਗੇ।
ਸਮੱਗਰੀ
-450 ਗ੍ਰਾਮ ਗਾਜਰ
-1 ਚਮਚ ਸਰੋਂ ਦੇ ਬੀਜ
-1 ਚਮਚ ਅੰਬਚੂਰਨ ਪਾਊਡਰ
-1/2 ਚਮਚ ਲਾਲ ਮਿਰਚ
-1/2 ਚਮਚ ਹਲਦੀ
-1 ਚਮਚ ਨਮਕ
-1/8 ਚਮਚ ਹਿੰਗ
-1 ਚਮਚ ਸੋਂਫ਼ ਦੇ ਬੀਜ
-50 ਮਿ.ਲੀ. ਸਰੋਂ ਦਾ ਤੇਲ
ਬਣਾਉਣ ਦੀ ਵਿਧੀ
1. ਗਾਜ਼ਰ ਨੂੰ ਧੋਕੇ ਚੰਗੀ ਤਰਾਂ ਸੁਕਾ ਲਵੋ। ਹੁਣ ਗਾਜਰ ਨੂੰ ਲੰਬੇ-ਲੰਬੇ ਟੁੱਕੜਿਆਂ ‘ਚ ਕੱਟ ਲਵੋ।
2. ਹੁਣ 1 ਚਮਚ ਸਰੋਂ ਦੇ ਬੀਜ ਨੂੰ ਪੀਸ ਕੇ ਗਾਜਰ ਦੇ ਮਿਸ਼ਰਣ ‘ਚ ਮਿਲਾ ਲਵੋ।
3. ਇਸ ਵਿੱਚ 1 ਚਮਚ ਅੰਬਚੂਰਨ ਪਾਊਡਰ, 1/2 ਚਮਚ ਲਾਲ ਮਿਰਚ, 1/2 ਚਮਚ ਹਲਦੀ, 1 ਚਮਚ ਨਮਕ, 1/8 ਹਿੰਗ, 1 ਚਮਚ ਸੋਂਫ਼ ਦੇ ਬੀਜ, 50 ਮਿ. ਲੀ. ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।
4. ਹੁਣ ਇਸ ਮਿਸ਼ਰਣ ਨੂੰ ਹਵਾ ਬੰਦ ਕੱਚ ਦੀ ਬੋਤਲ ਜਾਂ ਡੱਬੇ ‘ਚ ਪਾ ਦਿਉ।
5. ਇਸਨੂੰ 3-4 ਦਿਨਾਂ ਲਈ ਕਮਰੇ ਦੇ ਤਾਪਮਾਨ ‘ਚ ਸਟੋਰ ਕਰ ਦਿਉ। ਦਿਨ ‘ਚ ਇੱਕ ਵਾਰੀ ਇਸ ਮਿਸ਼ਰਣ ਨੂੰ ਹਿਲਾਉਂਦੇ ਰਹੋ। ਇੰਝ ਕਰਨ ਨਾਲ ਗਾਜਰ ਮਸਾਲਿਆਂ ਨੂੰ ਸੋਖ ਲਵੇਗੀ।
6. ਗਾਜਰ ਦਾ ਅਚਾਰ ਹੁਣ ਬਣ ਗਿਆ ਹੈ। (ਤੁਸੀਂ ਇਸਨੂੰ 4 ਦਿਨ ਦੇ ਬਾਅਦ ਫਰਿੱਜ ‘ਚ ਰੱਖ ਸਕਦੇ ਹੋ)