ਸ਼ਿਮਲਾ ‘ਚ ਭਾਰੀ ਬਰਫਬਾਰੀ ਤੇ ਪੰਜਾਬ ‘ਚ ਬਾਰਿਸ਼ ਨਾਲ ਠੰਡ ਵਧੀ

ਚੰਡੀਗੜ੍ਹ : ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਇਥੇ ਤਾਪਮਾਨ ਵਿਚ ਪਹਿਲਾਂ ਦੇ ਮੁਕਾਬਲੇ ਕਾਫੀ ਗਿਰਾਵਟ ਆ ਗਈ| ਇਸ ਤੋਂ ਇਲਾਵਾ ਮੈਦਾਨੀ ਇਲਾਕਿਆਂ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿਚ ਅੱਜ ਭਰਵੀਂ ਬਾਰਿਸ਼ ਹੋਈ| ਇਸ ਤੋਂ ਪਹਿਲਾਂ ਤੜਕੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੀ, ਜਿਸ ਤੋਂ ਬਾਅਦ ਸ਼ਾਮ ਵੇਲੇ ਕਾਫੀ ਤੇਜ਼ ਬਾਰਿਸ਼ ਹੋਈ