ਵਿਕਾਸ ਦੇ ਕੰਮਾ ਵਿੱਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ : ਪ੍ਰਨੀਤ ਕੌਰ

ਪਟਿਆਲਾ -ਪਟਿਆਲਾ ਸ਼ਹਿਰੀ ਤੋਂ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਇਲਾਕੇ ਵਿੱਚ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਵਾਰਡ ਨੰ 41 ਤੋਂ  ਮਿਹਨਤੀ ਅਤੇ ਇਮਾਨਦਾਰ ਆਗੂ ਦਲੀਪ ਛੋਕਰ ਨੂੰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਅੱਜ ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਪ੍ਰਨੀਤ ਕੌਰ, ਕੇ ਅਤੇ ਰਾਜੇਸ਼ ਮੰਡੋਰਾ ਨੇ ਸਾਂਝੇ ਤੌਰ ਤੇ ਅਦਾ ਕੀਤੀ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀ ਭਾਜਪਾ ਰਾਜ ਦੇ ਵਿੱਚ ਪੰਜਾਬ ਅਤੇ ਖਾਸ ਕਰਕੇ ਪਟਿਆਲੇ ਦਾ ਕੋਈ ਵਿਕਾਸ ਨਹੀ ਹੋਇਆ।ਜਿਸ ਕਾਰਨ ਪਟਿਆਲਾ ਸ਼ਹਿਰ ਨਰਕ ਬਣਿਆ ਹੋਇਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਵਿਕਾਸ ਦੇ ਕੰਮਾਂ ਵਿੱਚ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ ਅਤੇ ਪਟਿਆਲਾ ਸ਼ਹਿਰ ਨੂੰ ਫਿਰ ਤੋਂ ਖੂਬਸੂਰਤ ਬਣਾਇਆ ਜਾਵੇਗਾ।ਇਸ ਮੌਕੇ ਦਲੀਪ ਛੋਕਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਜਿੰਮੇਦਾਰੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੇ ਹੱਥ ਹੋਰ ਮਜਬੂਤ ਕਰਨਗੇ ।
ਇਸ ਮੌਕੇ ਜ਼ਸਪਾਲ ਰਾਜ ਜਿੰਦਲ,ਇੰਦਰਜੀਤ ਪਰਵਾਨਾ,ਸੋਨੂੰ ਸੰਗਰ ,ਗੋਪੀ ਰੰਗੀਲਾ ,ਕੁਲਦੀਪ ਸ਼ਰਮਾ,ਸ਼ੁਭਨੀਤ ਮੰਡੋਰਾ ਅਤੇ ਜਸਵਿੰਦਰ ਜ਼ੁਲਕਾ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਮੌਕੇ ਤੇ ਹਾਜ਼ਰ ਸਨ।