ਲਖਨਊ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਦੀ ਲਾਸ਼ ਲੈਣ ਤੋਂ ਪਿਤਾ ਦਾ ਇਨਕਾਰ

ਨਵੀਂ ਦਿੱਲੀ  : ਬੀਤੀ ਕੱਲ੍ਹ ਲਖਨਊ ਵਿਖੇ ਮੁਕਾਬਲੇ ਦੌਰਾਨ ਮਾਰੇ ਗਏ ਅੱਤਵਾਦੀ ਸੈਫਉੱਲਾ ਦੀ ਲਾਸ਼ ਨੂੰ ਲੈਣ ਤੋਂ ਉਸ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਹੈ| ਉਸ ਦੇ ਪਿਤਾ ਨੇ ਕਿਹਾ ਕਿ ਇਹ ਦੇਸ਼ਹਿੱਤ ਦੇ ਖਿਲਾਫ ਹੈ| ਉਹ ਕਿਸੇ ਵੀ ਰਾਸ਼ਟਰ ਵਿਰੋਧੀ ਨੂੰ ਸਵੀਕਾਰ ਨਹੀਂ ਕਰਦੇ| ਉਨ੍ਹਾਂ ਕਿਹਾ ਕਿ ਮੈਂ ਕੁਝ ਪਹਿਲਾਂ ਹੀ ਆਪਣੇ ਬੇਟੇ ਦੀ ਕੁਟਾਈ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਪਿਛਲੇ ਸੋਮਵਾਰ ਨੂੰ ਉਸ ਨੇ ਕਿਹਾ ਸੀ ਕਿ ਉਹ ਸਾਊਦੀ ਜਾ ਰਿਹਾ ਹੈ|
ਜ਼ਿਕਰਯੋਗ ਹੈ ਕਿ ਕੱਲ੍ਹ ਲਖਨਊ ਦੇ ਠਾਕੁਰਗੰਜ ਇਲਾਕੇ ਵਿਚ ਪੁਲਿਸ ਨੇ ਇਕ ਸ਼ੱਕੀ ਅੱਤਵਾਦੀ ਨੂੰ ਮਾਰ ਗਿਰਾਇਆ ਸੀ| ਇਸ ਅੱਤਵਾਦੀ ਦਾ ਸਬੰਧ ਆਈ.ਐਸ ਨਾਲ ਦੱਸਿਆ ਜਾ ਰਿਹਾ ਹੈ|