ਟੈਸਟ ਰੈਂਕਿੰਗ ‘ਚ ਅਸ਼ਵਿਨ ਤੇ ਜਡੇਜਾ ਦੀ ਜੋੜੀ ਪਹੁੰਚੀ ਸਿਖਰ ‘ਤੇ

ਦੁਬਈ  : ਆਈ.ਸੀ.ਸੀ ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ਵਿਚ ਭਾਰਤ ਦੇ ਦੋ ਸਪਿਨਰ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਜੋੜੀ ਸਾਂਝੀ ਰੂਪ ਨਾਲ ਚੋਟੀ ਉਤੇ ਪਹੁੰਚ ਗਈ ਹੈ| ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਦੋ ਸਪਿਨਰ ਰੈਂਕਿੰਗ ਵਿਚ ਪਹਿਲੇ ਸਥਾਨ ਤੇ ਪਹੁੰਚੇ ਹੋਣ|
ਦੱਸਣਯੋਗ ਹੈ ਕਿ ਮੌਜੂਦਾ ਆਸਟ੍ਰੇਲੀਆ ਖਿਲਾਫ ਦੋਨਾਂ ਟੈਸਟ ਮੈਚਾਂ ਵਿਚ ਆਰ. ਅਸ਼ਵਿਨ ਅਤੇ ਰਵਿੰਦਰ ਜਡੇਜਾ ਦਾ ਗੇਂਦਬਾਜ਼ੀ ਪੱਖੋਂ ਪ੍ਰਦਰਸ਼ਨ ਲਾਜਵਾਬ ਰਿਹਾ ਹੈ|