ਆਸਟ੍ਰੇਲੀਆ ‘ਚ ਭਗਵੰਤ ਮਾਨ ਦੇ ਸਮਾਗਮ ‘ਚ ਹੋਇਆ ਹੰਗਾਮਾ

ਮੈਲਬੌਰਨ  : ਆਸਟ੍ਰੇਲੀਆ ਦੌਰੇ ‘ਤੇ ਗਏ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਇਕ ਸਮਾਗਮ ਵਿਚ ਹੰਗਾਮਾ ਹੋ ਗਿਆ| ਜਾਣਕਾਰੀ ਅਨੁਸਾਰ ਭਗਵੰਤ ਮਾਨ ਕੱਲ੍ਹ ਸ਼ਾਮ ਮੈਲਬੌਰਨ ਦੇ ਤਲਾਮਰੀਨ ਸਬਰਬ ਅਜੂਬਾ ਰੈਸਟੋਰੈਂਟ ਵਿਚ ਬੋਲ ਰਹੇ ਸਨ ਤਾਂ ਇਸ ਦੌਰਾਨ ਇਕ ਵਿਅਕਤੀ ਨੇ ਖੜ੍ਹੇ ਹੋ ਕੇ ਕਾਫੀ ਰੌਲਾ ਪਾਇਆ| ਉਸ ਨੇ ਭਗਵੰਤ ਮਾਨ ਨੂੰ ਕਿਹਾ ਕਿ ਤੂੰ ਕਿਉਂ ਸ਼ਰਾਬ ਪੀ ਕੇ ਗੁਰਦੁਆਰੇ ਗਿਆ ਸੀ| ਇਸ ਦੌਰਾਨ ਉਥੇ ਬੈਠੇ ਲੋਕ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ ਇਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਭਗਵੰਤ ਮਾਨ ‘ਤੇ ਇਲਜ਼ਾਮ ਲਾਉਂਦਾ ਰਿਹਾ, ਜਿਸ ਤੋਂ ਬਾਅਦ ਆਪ ਦੇ ਹਮਾਇਤੀ ਉਸ ਨੂੰ ਚੁੱਕੇ ਕੇ ਬਾਹਰ ਲੈ ਗਏ| ਉਸ ਦੀ ਕੁੱਟਮਾਰ ਵੀ ਹੋਈ| ਬਾਅਦ ਵਿਚ ਇਸ ਮੌਕੇ ਤੇ ਪੁਲਿਸ ਵੀ ਪਹੁੰਚੀ|